ਅਪਰਾਧ

ਨਸ਼ੇ ‘ਚ ਧੁੱਤ ਨੌਜਵਾਨ ਨੇ ਕਾਰੋਬਾਰੀ ਪਰਿਵਾਰ ਨੂੰ ਕੁੱਟਿਆ, ਸੋਨੇ ਦੀ ਚੇਨ ਖੋਹ ਕੇ ਫਰਾਰ

Published

on

ਲੁਧਿਆਣਾ : ਸਥਾਨਕ ਬਾਬਾ ਦੀਪ ਸਿੰਘ ਰੋਡ ਮਾਡਲ ਟਾਊਨ ਇਲਾਕੇ ‘ਚ ਨਸ਼ੇ ‘ਚ ਧੁੱਤ ਨੌਜਵਾਨ ਨੇ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਹਰੀਸ਼ ਸਿੰਘ ਭੱਲਾ ਨੇ ਇਸ ਮਾਮਲੇ ‘ਚ ਥਾਣਾ ਮਾਡਲ ਟਾਊਨ ਪੁਲਿਸ ਕੋਲ ਦੋਸ਼ੀ ਇਨੋਵਾ ਚਾਲਕ ਤੇ ਉਸ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਸ਼ਿਕਾਇਤਕਰਤਾ ਹਰੀਸ਼ ਸਿੰਘ ਭੱਲਾ ਮੁਤਾਬਿਕ ਉਹ ਆਪਣੇ ਪਰਿਵਾਰ ਸਮੇਤ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਬੀਐੱਮਡਬਲਿਊ ਕਾਰ ‘ਚ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਚੁੱਘ ਹਸਪਤਾਲ ਬਾਬਾ ਦੀਪ ਸਿੰਘ ਰੋਡ ਕੋਲ ਪੁੱਜਾ ਤਾਂ ਇਕ ਤੇਜ਼ ਰਫਤਾਰ ਇਨੋਵਾ ਕਾਰ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੀ ਕਾਰ ‘ਚ ਟੱਕਰ ਮਾਰ ਦਿੱਤੀ। ਹਰੀਸ਼ ਭੱਲਾ ਮੁਤਾਬਿਕ ਇਨੋਵਾ ਕਾਰ ‘ਚੋਂ ਦੋ ਲੜਕੇ ਬਾਹਰ ਆਏ ਤੇ ਕਾਰ ‘ਚੋਂ ਨਿਕਲਦੇ ਹੀ ਮੁੱਦਈ ਦੇ ਪਰਿਵਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ‘ਚ ਧੁੱਤ ਕਾਰ ਸਵਾਰਾਂ ਨੇ ਆਪਣੇ ਕੁਝ ਸਾਥੀਆਂ ਨੂੰ ਵੀ ਮੌਕੇ ‘ਤੇ ਸੱਦ ਲਿਆ ਤੇ ਮਿਲ ਕੇ ਪਰਿਵਾਰ ਨਾਲ ਦੁਰ-ਵਿਵਹਾਰ ਕੀਤਾ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਉਨ੍ਹਾਂ ਦੀ ਪਤਨੀ ਦੇ ਗਲੇ ‘ਚ ਪਾਈ ਸੋਨੇ ਦੀ ਚੇਨ ਵੀ ਕਿਸੇ ਨੇ ਉਤਾਰ ਲਈ। ਜਦ ਪੀੜਤ ਪਰਿਵਾਰ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਇਕੱਠ ਹੁੰਦਾ ਦੇਖ ਸਾਰੇ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

Facebook Comments

Trending

Copyright © 2020 Ludhiana Live Media - All Rights Reserved.