ਖੇਤੀਬਾੜੀ

ਵੈਟਰਨਰੀ ਯੂਨੀਵਰਸਿਟੀ ਵਿਖੇ ਕਰਵਾਈ ਅੰਤਰਰਾਸ਼ਟਰੀ ਕਾਨਫ਼ਰੰਸ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵਲੋਂ ਅੰਤਰਰਾਸ਼ਟਰੀ ਕਾਨਫਰੰਸ ਅਤੇ ਵੈਟਰਨਰੀ ਰੋਗ ਪ੍ਰਤੀਰੋਧ ਵਿਗਿਆਨ ਅਤੇ ਬਾਇਓਤਕਨਾਲੋਜੀ ਸਬੰਧੀ ਭਾਰਤੀ ਜਥੇਬੰਦੀ ਦੀ 26ਵੀਂ ਸਾਲਾਨਾ ਕਨਵੈਨਸ਼ਨ ਕਰਵਾਈ ਗਈ।

ਆਨਲਾਈਨ ਮਾਧਿਅਮ ਰਾਹੀਂ ਹੋਈ ਇਸ ਕਨਵੈਨਸ਼ਨ ਦਾ ਵਿਸ਼ਾ ਰੋਗ ਪ੍ਰਤੀਰੋਧ ਵਿਗਿਆਨ ਤੇ ਬਾਇਓਤਕਨਾਲੋਜੀ ਵਿਚ ਨਵੀਨਤਾ ਨਾਲ ਪਸ਼ੂਧਨ ਅਰਥਚਾਰੇ ਵਿਚ ਬਦਲਾਅ ਸੀ। ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ ਤੇ ਕਨਵੈਨਸ਼ਨ ਦੇ ਪ੍ਰਬੰਧਕੀ ਸਕੱਤਰ ਡਾ. ਯਸ਼ਪਾਲ ਸਿੰਘ ਮਲਿਕ ਨੇ ਜਾਣਕਾਰੀ ਦਿੱਤੀ ਕਿ 1990 ਵਿਚ ਭਾਰਤ ਵਿਚ ਸ਼ੁਰੂ ਕੀਤੀ ਗਈ ਇਸ ਜਥੇਬੰਦੀ ਵਿਚ 500 ਤੋਂ ਵਧੇਰੇ ਪਸ਼ੂ ਵਿਗਿਆਨ ਨਾਲ ਜੁੜੇ ਹੋਏ ਵਿਗਿਆਨੀ ਕਾਰਜਸ਼ੀਲ ਹਨ।

ਕਨਵੈਨਸ਼ਨ ਦਾ ਉਦਘਾਟਨ ਡਾ. ਰਾਮੇਸ਼ਵਰ ਸਿੰਘ ਉਪ ਕੁਲਪਤੀ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨੇ ਸਮੂਹਿਕ ਰੂਪ ‘ਚ ਕੀਤਾ। ਜਥੇਬੰਦੀ ਨੇ ਡਾ. ਮਧੂਸੂਦਨ ਹੋਸਮਾਨੀ, ਡਾ. ਅਭੀਜੀਤ ਮਿਤਰਾ, ਡਾ. ਪ੍ਰਵੀਨ ਮਲਿਕ ਪਸ਼ੂ ਪਾਲਣ ਕਮਿਸ਼ਨਰ ਭਾਰਤ ਸਰਕਾਰ, ਡਾ. ਸਚਿਨੰਦਨ ਡੇ, ਡਾ. ਐਸ ਮਨੋਹਰਨ ਅਤੇ ਡਾ. ਐਸ. ਕੇ. ਸਿੰਘ ਨੂੰ ਫੈਲੋਸ਼ਿਪ ਨਾਲ ਨਿਵਾਜਿਆ।

ਡਾ. ਆਰ ਐਸ ਸੇਠੀ, ਸਹਿ-ਪ੍ਰਬੰਧਕੀ ਸਕੱਤਰ ਨੇ ਕਨਵੈਨਸ਼ਨ ਦੇ ਧੰਨਵਾਦੀ ਸ਼ਬਦ ਕਹੇ। ਡਾ. ਐਚ ਰਹਿਮਾਨ ਦੱਖਣੀ ਏਸ਼ੀਆ ਵਿਚ ਆਈ. ਐਲ.ਆਰ.ਆਈ. ਦੇ ਖੇਤਰੀ ਨੁਮਾਇੰਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਦੇ ਨਾਲ ਡਾ. ਰਾਫੇਲ ਲੈਗੂਨਜ਼ ਬੈਲਜ਼ੀਅਮ, ਡਾ. ਕੇ.ਐਸ. ਸੰਧੂ, ਡਾ. ਕੇ.ਐਸ. ਪਲਾਨੀਸਵਾਮੀ ਚੇਨਈ ਅਤੇ ਜਥੇਬੰਦੀ ਦੇ ਸਕੱਤਰ ਡਾ. ਏ ਥੰਗਾਵੇਲੂ ਨੇ ਸਨਮਾਨਾਂ ਦੀ ਘੋਸ਼ਣਾ ਕੀਤੀ। ਡਾ. ਇੰਦਰਜੀਤ ਸਿੰਘ ਨੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸਾਰੀ ਟੀਮ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.