ਪੰਜਾਬ ਨਿਊਜ਼

ਸਰਕਾਰੀ ਸਕੂਲਾਂ ‘ਚ ਬਾਈਮੰਥਲੀ ਪ੍ਰੀਖਿਆਵਾਂ 8 ਅਗਸਤ ਤੋਂ, 30 ਤੇ 31 ਅਗਸਤ ਨੂੰ PTM ਕਰਵਾਉਣ ਦੇ ਨਿਰਦੇਸ਼

Published

on

ਲੁਧਿਆਣਾ : ਸਰਕਾਰੀ ਸਕੂਲਾਂ ‘ਚ ਬਾਈਮੰਥਲੀ ਪ੍ਰੀਖਿਆਵਾਂ 8 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸੈਕੰਡਰੀ ਤੇ ਸਕੂਲ ਮੁਖੀਆਂ ਨੂੰ ਪ੍ਰੀਖਿਆਵਾਂ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੈਸ਼ਨ 2022-23 ਲਈ ਬਾਈਮੰਥਲੀ ਪ੍ਰੀਖਿਆਵਾਂ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਣ ਜਾ ਰਹੀਆਂ ਹਨ। ਸਕੂਲ ਮੁਖੀਆਂ ਨੂੰ ਇਮਤਿਹਾਨਾਂ ਲਈ ਸਾਰੀਆਂ ਜਮਾਤਾਂ ਤੇ ਸਟਰੀਮ ਲਈ ਡੇਟਸ਼ੀਟ ਤਿਆਰ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਸਕੂਲਾਂ ਨੂੰ 23 ਅਗਸਤ ਤਕ ਪ੍ਰੀਖਿਆਵਾਂ ਕਰਵਾਉਣ ਲਈ ਕਿਹਾ ਗਿਆ ਹੈ। ਪ੍ਰੀਖਿਆ ਆਫਲਾਈਨ ਹੋਵੇਗੀ। ਇਸ ਲਈ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਤਿਆਰੀ ਲਈ ਹਾਜ਼ਰੀ ਅਤੇ ਰੀਵੀਜ਼ਨ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸੈਸ਼ਨ ਸ਼ੁਰੂ ਹੋਏ ਨੂੰ 4 ਮਹੀਨੇ ਹੋ ਗਏ ਹਨ ਪਰ ਬਾਈਮੰਥਲੀ ਪ੍ਰੀਖਿਆਵਾਂ ਅਪ੍ਰੈਲ ਤੇ ਮਈ ਮਹੀਨੇ ਦੇ ਸਿਲੇਬਸ ‘ਚੋਂ ਕਵਰ ਹੋਣਗੀਆਂ। ਸਾਰੀਆਂ ਜਮਾਤਾਂ ਲਈ ਪ੍ਰਸ਼ਨ ਪੱਤਰ PSEB ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤਿਆਰ ਕੀਤੇ ਜਾਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਸਕੂਲ ਮੁਖੀ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰੀਖਿਆ ਤੋਂ ਬਾਅਦ ਪ੍ਰਸ਼ਨ ਪੱਤਰਾਂ ਦੀ ਇਕ-ਇਕ ਕਾਪੀ ਸਬੰਧਤ ਬੀਐੱਮਟੀ, ਬੀਐੱਮ, ਡੀਐੱਮ ਨੂੰ ਲਾਜ਼ਮੀ ਤੌਰ ‘ਤੇ ਜਮ੍ਹਾ ਕਰਵਾਉਣ। ਉੱਤਰ ਪੱਤਰੀ ਦੀ ਜਾਂਚ ਤੋਂ ਬਾਅਦ ਪੂਰਾ ਰਿਕਾਰਡ ਵਿਸ਼ੇ ਅਨੁਸਾਰ, ਜਮਾਤ ਅਨੁਸਾਰ ਤੇ ਵਿਦਿਆਰਥੀ ਅਨੁਸਾਰ ਸਕੂਲ ਪੱਧਰ ‘ਤੇ ਰੱਖਿਆ ਜਾਵੇ। ਪ੍ਰੀਖਿਆਵਾਂ ਤੋਂ ਬਾਅਦ ਸਕੂਲਾਂ ਨੂੰ 29 ਅਗਸਤ ਤਕ ਨਤੀਜੇ ਤਿਆਰ ਕਰਨ ਲਈ ਕਿਹਾ ਗਿਆ ਹੈ।

30 ਤੇ 31 ਅਗਸਤ ਨੂੰ ਦੋ ਦਿਨਾਂ ਲਈ ਸਕੂਲਾਂ ‘ਚ PTM ਕਰਵਾਉਣ ਲਈ ਕਿਹਾ ਗਿਆ ਹੈ। ਜਿਸ ਵਿੱਚ ਸਕੂਲ ਦੇ ਸਮੂਹ ਅਧਿਆਪਕ ਵਿਦਿਆਰਥੀਆਂ ਦੀਆਂ ਰਿਪੋਰਟਾਂ ਮਾਪਿਆਂ ਨਾਲ ਸਾਂਝੀਆਂ ਕਰਨਗੇ। ਵਿਦਿਆਰਥੀਆਂ ਦੇ ਕਿਹੜੇ-ਕਿਹੜੇ ਕਮਜ਼ੋਰ ਪੁਆਇੰਟ ਹਨ, ਉਨ੍ਹਾਂ ਨੂੰ ਕਿੱਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਬਾਰੇ ਅਧਿਆਪਕ ਮਾਪਿਆਂ ਨਾਲ ਚਰਚਾ ਕਰਨਗੇ।

 

Facebook Comments

Trending

Copyright © 2020 Ludhiana Live Media - All Rights Reserved.