ਪੰਜਾਬੀ
ਵਿਧਾਇਕ ਡਾਬਰ ਨੇ ਇਲਾਕੇ ਦੇ ਵਿਕਾਸ ਨੂੰ ਪਹਿਲ ਦੇਣ ਦੀ ਬਜਾਏ ਕੀਤੀ ਨਿੱਜੀ ਸਵਾਰਥਾਂ ਦੀ ਪੂਰਤੀ – ਦੇਬੀ
Published
3 years agoon

ਲੁਧਿਆਣਾ : ਪੰਜਾਬ ਭਾਜਪਾ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਨੂੰ ਭਾਜਪਾ ਵਲੋਂ ਹਲਕਾ ਕੇਂਦਰੀ ਤੋਂ ਵਿਧਾਨ ਸਭਾ ਚੋਣ ਲੜਨ ਲਈ ਟਿਕਟ ਦਿੱਤੇ ਜਾਣ ‘ਤੇ ਭਾਜਪਾ ਆਗੂਆਂ/ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਦੇਬੀ 2017 ‘ਚ ਵੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਚੋਣ ਲੜੀ ਸੀ, ਪ੍ਰੰਤੂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਡਾਬਰ ਤੋਂ ਹਾਰ ਗਏ ਸਨ।
ਸ਼੍ਰੀ ਦੇਬੀ ਨੇ ਟਿਕਟ ਮਿਲਣ ‘ਤੇ ਭਾਜਪਾ ਕੇਂਦਰੀ ਹਾਈ ਕਮਾਂਡ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਸੂਬਾ ਤੇ ਜ਼ਿਲ੍ਹਾ ਯੂਨਿਟ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਭਰੋਸਾ ਮੇਰੇ ‘ਤੇ ਜਿਤਾਇਆ ਹੈ, ‘ਤੇ ਪੂਰਾ ਉਤਰਨ ਲਈ ਹਰ ਸੰਭਵ ਯਤਨ ਕਰਾਂਗਾ। ਉਨ੍ਹਾਂ ਦੱਸਿਆ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼ੋ੍ਮਣੀ ਅਕਾਲੀ ਸਯੁੰਕਤ ਦੇ ਆਗੂਆਂ/ਵਰਕਰਾਂ ਦੇ ਸਹਿਯੋਗ ਨਾਲ ਵਿਰੋਧੀਆਂ ਨੂੰ ਮਾਤ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਨੂੰ ਜਨਤਾ ਨੇ ਚੁਣ ਕੇ ਕਈ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ, ਪਰ ਸ਼੍ਰੀ ਡਾਬਰ ਵਲੋਂ ਇਲਾਕੇ ਦੇ ਵਿਕਾਸ ਨੂੰ ਪਹਿਲ ਦੇਣ ਦੀ ਬਜਾਏ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਹੀ ਕੰਮ ਕੀਤਾ, ਜਿਸ ਕਾਰਨ ਲੋਕ ਕਾਂਗਰਸ ਤੋਂ ਬਹੁਦ ਦੁਖੀ ਹਨ।
ਉਨ੍ਹਾਂ ਦੱਸਿਆ ਕਿ ‘ਆਪ’ ਵਲੋਂ ਦਿੱਲੀ ਦੇ ਲੋਕਾਂ ਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ, ਜੋ ਪੰਜਾਬ ਦੇ ਲੋਕਾਂ ਨੂੰ ਦੇਣ ਦੇ ਐਲਾਨ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪੰ੍ਰਤੂ ਵੋਟਰ ਜਾਗਰੂਕ ਹੈ, ਇਸ ਵਾਰ ਕਾਂਗਰਸ ਅਤੇ ਆਪ ਵਲੋਂ ਦਿਖਾਏ ਜਾ ਰਹੇ ਸੁਪਨਿਆਂ ਦੇ ਝਾਂਸੇ ਵਿਚ ਨਹੀਂ ਫਸਣਗੇ।
You may like
-
ਵਿਧਾਇਕ ਮਦਨ ਲਾਲ ਬੱਗਾ ਵੱਲੋਂ ਥਾਪਰ ਕਲੋਨੀ ‘ਚ ਨਵੇਂ ਟਿਊਬਵੈਲ ਦਾ ਉਦਘਾਟਨ
-
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ‘ਚ ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਲੁਧਿਆਣਾ ਕੇਂਦਰੀ ਹਲਕੇ ਦੀ ਝੋਲੀ ਪਏ ਦੋ ਆਮ ਆਦਮੀ ਕਲੀਨਿਕ
-
ਪੰਜਾਬ ਚੋਣਾਂ ਲਈ ਵੋਟਿੰਗ ਮੁਕੰਮਲ, ਸਾਰਿਆਂ ਵਲੋਂ ਜਿੱਤ ਦਾ ਦਾਅਵਾ
-
ਵੋਟ ਪਾਉਣ ਲਈ ‘ਵੈਕਸੀਨੇਸ਼ਨ ਸਰਟੀਫਿਕੇਟ’ ਦੀ ਲੋੜ ਹੈ ਜਾਂ ਨਹੀਂ, ਮੁੱਖ ਚੋਣ ਕਮਿਸ਼ਨਰ ਨੇ ਕੀਤਾ ਸਪੱਸ਼ਟ
-
ਲੋਕਾਂ ਦਾ ਮੇਰੇ ‘ਤੇ ਭਰੋਸਾ ਮੈਨੂੰ ਹੋਰ ਬਿਹਤਰ ਕੰਮ ਕਰਨ ਦੇ ਯੋਗ ਬਣਾਉਂਦਾ ਹੈ: ਭਾਰਤ ਭੂਸ਼ਣ ਆਸ਼ੂ