Connect with us

ਅਪਰਾਧ

ਲੁਧਿਆਣਾ ‘ਚ ਕੋਵਿਡ ਗਾਈਡਲਾਈਨਜ਼ ਦਾ ਉਲੰਘਣ ਕਰਨ ‘ਤੇ 25 ਲੋਕ ਗ੍ਰਿਫ਼ਤਾਰ

Published

on

25 arrested in Ludhiana for violating KVID guidelines

ਲੁਧਿਆਣਾ :   ਪੰਜਾਬ ‘ਚ ਚੋਣਾਂ ਦੇ ਸੀਜ਼ਨ ‘ਚ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ‘ਤੇ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੇਰ ਰਾਤ ਸ਼ਹਿਰ ‘ਚ ਮੁੰਹਿਮ ਚਲਾਉਂਦੇ ਹੋਏ 25 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਨਾਈਟ ਕਰਫ਼ਿਊ ਦਾ ਉਲੰਘਣ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਸਮਾਜਕ ਥਾਵਾਂ ‘ਤੇ ਸ਼ਰਾਬ ਵੀ ਪੀ ਰਹੇ ਸਨ।

ਦੋਸ਼ੀਆਂ ਖਿਲਾਫ਼ ਵੱਖ-ਵੱਖ ਥਾਣਿਆਂ ‘ਚ 6 ਕੇਸ ਦਰਜ਼ ਕੀਤੇ ਗਏ ਹਨ। ਡੀਸੀਪੀ ਟ੍ਰੈਫ਼ਿਕ ਤੇ ਕ੍ਰਮਾਈਮ ਅਗੇਂਸਟ ਵੂਮੇਨ ਸੌਭਿਆ ਮਿਸ਼ਰਾ ਨੇ ਕਿਹਾ ਇਹ ਮੁੰਹਿਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਕੰਮ ਹੋਣ ‘ਤੇ ਹੀ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ।

ਸ਼ੁੱਕਰਵਾਰ ਨੂੰ ਏਡੀਸੀ ਨਯਨ ਜੱਸਲ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਵੱਖ-ਵੱਖ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ‘ਤੇ ਅੰਗਹੀਣਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਗੇਟ ਤੋਂ ਬੂਥ ਤੱਕ ਜਾਣ ‘ਚ ਕੋਈ ਦਿੱਕਤ ਨਾ ਆਵੇ।

Facebook Comments

Trending