Connect with us

ਪੰਜਾਬੀ

ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਦਾ ਆਰੰਭ

Published

on

Initiation of workshop on aspects of film production

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਕਰਵਾਈ ਜਾ ਰਹੀ ਵਰਕਸ਼ਾਪ ਦੇ ਪਹਿਲੇ ਦਿਨ ਸਿਖਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ 12 ਜੂਨ ਤੋਂ 20 ਜੂਨ, 2023 ਤੱਕ ਚਲਣ ਵਾਲੀ ਵਰਕਸ਼ਾਪ ਦਾ ਉਦਘਾਟਨ ਕੀਤਾ।

ਡਾ. ਗੁਰਇਕਬਾਲ ਸਿੰਘ ਹੋਰਾਂ ਦਸਿਆ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਦੇਸ਼ਨ ਦੀ ਕਲਾ ਤੇ ਕਰਾਫਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ ਕੰਟੀਨਿਊਟੀ ਤੇ ਫ਼ਿਲਮ ਸੰਪਾਦਨ, ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ, ਰਿਪੋਰਟਿੰਗ ਕਰਨਾ ਤੇ ਪੱਟ ਕਥਾ ਲੇਖਨ ਬਾਰੇ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।

Facebook Comments

Trending