ਖੇਤੀਬਾੜੀ
ਸੀਫੇਟ ਵੱਲੋਂ ਉਦਯੋਗ ਇੰਟਰਫੇਸ ਅਤੇ ਕਿਸਾਨ ਮੇਲਾ 3 ਅਕਤੂਬਰ ਨੂੰ : ਡਾਇਰੈਕਟਰ
Published
3 years agoon

ਲੁਧਿਆਣਾ : ਸੈਂਟਰਲ ਇੰਸਟੀਚਿਊਟ ਆਫ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ (ਸੀਫੇਟ) ਦੇ 34ਵੇਂ ਸਥਾਪਨਾ ਦਿਵਸ ਦੇ ਮੌਕੇ ਤੇ 3 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ (ਇੱਕ ਦਿਨ ਲਈ) ਆਈ.ਸੀ.ਏ.ਆਰ-ਸੀਫੇਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਦਯੋਗ ਇੰਟਰਫੇਸ ਅਤੇ ਕਿਸਾਨ ਮੇਲਾ-2022 ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਸੀਫੇਟ ਦੇ ਡਾਇਰੈਕਟਰ ਸ੍ਰੀ ਨਚੀਕੇਤ ਕੋਤਵਾਲੀਵਾਲੇ ਨੇ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਡਾ. ਆਰ.ਕੇ ਸਿੰਘ ਪ੍ਰੋਜੈਕਟ ਕੌਆਰਡੀਨੇਟਰ ਖੇਤੀਬਾੜੀ ਢਾਂਚੇ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਪਲਾਸਟਿਕ ਇੰਜੀਨੀਅਰਿੰਗ ਅਤੇ ਡਾ. ਐਸ.ਕੇ.ਤਿਆਗੀ ਪ੍ਰੋਜੈਕਟ ਕੋਆਰਡੀਨੇਟਰ ਵਾਢੀ ਤੋਂ ਬਾਅਦ ਇੰਜੀਨੀਅਰਿੰਗ ਅਤੇ ਤਕਨਲੋਜੀ ਵੀ ਸ਼ਾਮਲ ਸਨ।
ਸੀਫੇਟ ਦੇ ਡਾਇਰੈਕਟਰ ਸ੍ਰੀ ਨਚੀਕੇਤ ਕੋਤਵਾਲੀਵਾਲੇ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਵਿੱਚ 40 ਸਟਾਲ ਲੱਗਣਗੇ, ਜਿਨ੍ਹਾਂ ਵਿੱਚ ਮੁੱਖ ਆਕਰਸ਼ਣ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਦੇ ਲਾਈਵ ਪ੍ਰਦਰਸ਼ਨ, ਕਿਸਾਨ ਗੋਸ਼ਠੀ, ਮੁੱਲ ਜੋੜਿਆ ਉਤਪਾਦ ਡਿਸਪਲੇ ਅਤੇ ਵਿਕਰੀ, ਪੀ.ਏ.ਯੂ ਦੁਆਰਾ ਬੀਜਾਂ ਦੀ ਵਿਕਰੀ, ਗਡਵਾਸੂ ਦੁਆਰਾ ਪਸ਼ੂਆਂ ਦੇ ਖਣਿਜ ਮਿਸ਼ਰਣਾਂ ਦੀ ਵਿਕਰੀ ਆਦਿ ਸ਼ਾਮਲ ਹੋਣਗੇ। ਇਸ ਮੇਲੇ ਵਿੱਚ ਖੇਤੀ ਉੱਦਮੀਆਂ ਲਈ ਵਾਢੀ ਤੋਂ ਬਾਅਦ ਪ੍ਰਬੰਧਨ ਤਕਨੀਕਾਂ ਨੂੰ ਸਮਝਣ ਦਾ ਮੌਕਾ ਵੀ ਮਿਲੇਗਾ ਅਤੇ ਇਸ ਤੋਂ ਇਲਾਵਾ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਤੇ ਉੱਭਰਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ।
You may like
-
ਇਹ ਕਿਸਾਨ ਮੇਲਾ ਗਿਆਨ ਦਾ ਮੇਲਾ ਹੈ – ਸ਼੍ਰ: ਖੁੱਡੀਆਂ
-
ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
-
ਖੇਤੀਬਾੜੀ ਮੰਤਰੀ ਨੇ ਕਿਸਾਨ ਮੇਲੇ ‘ਚ ਲਾਂਚ ਕੀਤਾ ਸੋਨਾਲੀਕਾ ਟਰੈਕਟਰ ਦਾ ਨਵਾਂ ਮਾਡਲ
-
ਕੇਂਦਰ ਸਰਕਾਰ ਦੇ ਗੱਲਤ ਫੈਸਲਿਆਂ ਕਾਰਣ ਖੇਤੀ ਮੁਸੀਬਤ ‘ਚ – ਮੁੱਖ ਮੰਤਰੀ ਮਾਨ
-
CM ਮਾਨ ਤੇ ਕੇਜਰੀਵਾਲ ਅੱਜ ਲੁਧਿਆਣਾ ਦੌਰੇ ‘ਤੇ, ਕਿਸਾਨਾਂ ਲਈ ਹੋ ਸਕਦੈ ਵੱਡਾ ਐਲਾਨ
-
CM ਭਗਵੰਤ ਮਾਨ 15 ਸਤੰਬਰ ਨੂੰ PAU ‘ਚ ਕਿਸਾਨ ਭਾਈਚਾਰੇ ਨੂੰ ਕਰਨਗੇ ਸੰਬੋਧਨ