ਪੰਜਾਬੀ

ਲੁਧਿਆਣਾ ਦੇ ਸਨਅਤਕਾਰ ਸਾਈਕਲ ਏਅਰ ਫਿਲਿੰਗ ਪੰਪ ‘ਤੇ ਜੀਐਸਟੀ ਦਰਾਂ ‘ਚ ਵਾਧੇ ਤੋਂ ਪ੍ਰੇਸ਼ਾਨ, ਮੁੜ 12 ਫੀਸਦੀ ਕਰਨ ਦੀ ਮੰਗ

Published

on

ਲੁਧਿਆਣਾ : ਸਾਈਕਲ ਏਅਰ ਪੰਪ ਦੀ ਜੀਐਸਟੀ ਦਰ ‘ਚ 12 ਤੋਂ 18 ਫ਼ੀ ਸਦੀ ਵਾਧੇ ਤੋਂ ਸਨਅਤਕਾਰ ਪਰੇਸ਼ਾਨ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਨੂੰ ਫਿਰ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇ। ਮੀਟਿੰਗ ਚ ਸਨਅਤਕਾਰਾਂ ਦੇ ਜੀ ਐੱਸ ਟੀ ਨਾਲ ਜੁੜੇ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਵਿੱਚ ਕਾਰੋਬਾਰੀਆਂ ਦੇ ਨਾਲ-ਨਾਲ ਰਾਜ ਅਤੇ ਕੇਂਦਰ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੀਟਿੰਗ ਵਿਚ ਲੁਧਿਆਣਾ ਤੋਂ ਕਮੇਟੀ ਮੈਂਬਰ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਸਾਈਕਲਾਂ ਤੇ ਸਾਈਕਲ ਪਾਰਟਸ ‘ਤੇ ਜੀ ਐੱਸ ਟੀ ਦੀਆਂ ਵੱਖ-ਵੱਖ ਦਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਇਨਪੁਟ ਅਤੇ ਆਉਟਪੁੱਟ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਮੇਟੀ ਕੋਲ ਸਾਈਕਲ ਪੰਪ ਦਾ ਮੁੱਦਾ ਵੀ ਉਠਾਇਆ।

ਸਾਈਕਲ ਪੰਪ ਦੇ ਐੱਚ ਐੱਸ ਐੱਨ ਕੋਡ ਨੂੰ 8414 ਤੋਂ ਬਦਲ ਕੇ 8714 ਕਰਨ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ ਤਾਂ ਕਿ ਜੀ ਐੱਸ ਟੀ ਨੂੰ 12 ਫੀਸਦੀ ‘ਤੇ ਵਾਪਸ ਲਿਆਂਦਾ ਜਾ ਸਕੇ। ਕਮੇਟੀ ਇਸ ਮਾਮਲੇ ਨੂੰ ਨਿਪਟਾਰੇ ਲਈ ਜੀਐਸਟੀ ਕੌਂਸਲ ਕੋਲ ਉਠਾਏਗੀ। ਮੀਟਿੰਗ ਦੀ ਪ੍ਰਧਾਨਗੀ ਵਧੀਕ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਹਾਇਕ ਕਮਿਸ਼ਨਰਾਂ ਤੋਂ ਇਲਾਵਾ ਸੀਜੀਐਸਟੀ ਅਤੇ ਐਸਜੀਐਸਟੀ ਦੇ ਪ੍ਰਿੰਸੀਪਲ ਕਮਿਸ਼ਨਰਾਂ ਦੇ ਪੱਧਰ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ ਨੇ ਕੀਤੀ।

 

Facebook Comments

Trending

Copyright © 2020 Ludhiana Live Media - All Rights Reserved.