ਪੰਜਾਬੀ

ਡਾਇਟ ‘ਚ ਸ਼ਾਮਿਲ ਕਰੋ ਇਹ ਦਾਲਾਂ, ਪ੍ਰੋਟੀਨ ਦੀ ਕਮੀ ਹੋਵੇਗੀ ਦੂਰ ਅਤੇ ਮਿਲਣਗੇ ਹੋਰ ਫ਼ਾਇਦੇ

Published

on

ਦਾਲਾਂ ਜਿਵੇਂ ਮਟਰ, ਛੋਲੇ, ਰਾਜਮਾ, ਫਲੀਆਂ, ਅਦਰਕ, ਮੂੰਗ ਵਰਗੀਆਂ ਦਾਲਾਂ ਪ੍ਰੋਟੀਨ, ਫਾਈਬਰ, ਵਿਟਾਮਿਨ, ਮਾਈਕ੍ਰੋ ਨਿਊਟ੍ਰੀਸ਼ਨ ਅਤੇ ਕਈ ਖਣਿਜਾਂ ਦਾ ਪਾਵਰਹਾਊਸ ਹਨ। ਆਓ ਅੱਜ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਦਾਲ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ:

ਕੋਲੈਸਟ੍ਰੋਲ ਨੂੰ ਕਰਦੀ ਹੈ ਕੰਟਰੋ : ਦਾਲਾਂ ‘ਚ ਪਾਇਆ ਜਾਣ ਵਾਲਾ ਫਾਈਬਰ ਨਾ ਸਿਰਫ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ ਸਗੋਂ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।

ਪਾਚਨ ਕਿਰਿਆ ਨੂੰ ਰੱਖੇ ਦਰੁੱਸਤ : ਕਿਉਂਕਿ ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਇਸ ਲਈ ਦਾਲਾਂ ਦਾ ਸੇਵਨ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦਾ ਹੈ। ਰਾਤ ਦੇ ਖਾਣੇ ਵਿੱਚ 1 ਕਟੋਰੀ ਦਾਲ ਖਾਣ ਨਾਲ ਕਬਜ਼, ਐਸੀਡਿਟੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ । ਤੁਸੀਂ ਚਾਹੋ ਤਾਂ ਰਾਤ ਦੇ ਖਾਣੇ ਵਿੱਚ ਮੂੰਗੀ ਦੀ ਦਾਲ ਜਾਂ ਇਸ ਦੀ ਖਿਚੜੀ ਵੀ ਖਾ ਸਕਦੇ ਹੋ।

ਪ੍ਰੋਟੀਨ ਦੀ ਕਮੀ ਨੂੰ ਕਰੇ ਦੂਰ ਰਾਜਮਾ, ਫਲੀਆਂ, ਅਰਹਰ ਵਰਗੀਆਂ ਦਾਲਾਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਪ੍ਰੋਟੀਨ ਨਾ ਸਿਰਫ਼ ਹੱਡੀਆਂ ਲਈ ਜ਼ਰੂਰੀ ਹੈ, ਸਗੋਂ ਇਹ ਖੂਨ ਦੇ ਸੰਚਾਰ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਊਰਜਾ ਵੀ ਦਿੰਦਾ ਹੈ। ਇਸ ਲਈ ਦਾਲਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ ਤਾਂ ਜੋ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨਾ ਹੋਵੇ।

ਦਿਲ ਦੇ ਦੌਰੇ ਤੋਂ ਬਚਾਅ : ਖੋਜ ਦੇ ਅਨੁਸਾਰ, ਨਿਯਮਤ ਦਾਲਾਂ ਦਾ ਸੇਵਨ ਦਿਲ ਦੇ ਆਲੇ ਦੁਆਲੇ ਖੂਨ ਦਾ ਸੰਚਾਰ ਠੀਕ ਰੱਖਦਾ ਹੈ। ਇਹ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ। ਰੋਜ਼ਾਨਾ ਇੱਕ ਕਟੋਰੀ ਦਾਲ ਪੀਣ ਨਾਲ ਹੀਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਹੈ।

ਲਾਗ ਤੋਂ ਸੁਰੱਖਿਆ : ਦਾਲ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰਨ ਨਾਲ ਅਸੀਂ ਕਿਸੇ ਵੀ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਵਿੱਚ ਫਾਈਬਰ, ਮੈਗਨੀਸ਼ੀਅਮ, ਜ਼ਿੰਕ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.