ਪੰਜਾਬੀ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸੱਤ ਦਿਨਾਂ ਬਾਲ ਨਾਟਕ ਵਰਕਸ਼ਾਪ ਦਾ ਉਦਘਾਟਨ

Published

on

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ 7 ਦਿਨ ਚਲਣ ਵਾਲੀ ਬਾਲ ਨਾਟਕ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ 15 ਸਾਲ ਦੀ ਉਮਰ ਤੱਕ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਅੱਜ ਦੇ ਉਦਘਾਟਨੀ ਸਮਾਗਮ ਵਿਚ ਡਾ. ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ,ਕਰਮਜੀਤ ਸਿੰਘ ਗਰੇਵਾਲ, ਡਾ.ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਡਾ.ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਹੋਏ।

ਜਨਮੇਜਾ ਸਿੰਘ ਜੌਹਲ ਕਨਵੀਨਰ ਬਾਲ ਨਾਟਕ ਵਰਕਸ਼ਾਪ ਹੋਰਾਂ ਦੱਸਿਆਂ ਕਿ ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਵਿਚ ਆਪਸੀ ਸੰਵਾਦ ਨੂੰ ਉਤਸ਼ਾਹਤ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਹੈ ਅਤੇ ਉਨ੍ਹਾਂ ਵਿੱਚ ਮਿਹਨਤ ਲਗਨ, ਉਤਸ਼ਾਹ, ਸਾਹਿਤ ਤੇ ਸਮਾਜ ਪ੍ਰਤੀ ਉਦਾਸੀਨਤਾ ਨੂੰ ਖ਼ਤਮ ਕਰਕੇ ਸਮੇਂ ਦਾ ਹਾਣੀ ਬਣਾਉਣਾ ਹੈ। ਕੋ ਕਨਵੀਨਰ ਸਟੇਟ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬੱਚਿਆਂ ਵਿਚ ਹੀਣਭਾਵਨਾ ਤੇ ਹਿਚਕਟਾਹਟ ਨੂੰ ਕੱਢਣ ਲਈ ਇਹ ਵਰਕਸ਼ਾਪਾਂ ਬਹੁਤ ਜ਼ਰੂਰੀ ਹਨ।

ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਵੱਖ-ਵੱਖ ਕਿਰਦਾਰ ਨਿਭਾਉਣ ਲਈ ਦਿੱਤੇ ਜਿਸ ਦਾ ਉਨ੍ਹਾਂ ਬੜੀ ਖ਼ੂਬੀ ਨਾਲ ਪ੍ਰਗਟਾਵਾ ਕੀਤਾ। ਪ੍ਰਬੰਧਕਾਂ ਵਲੋਂ ਸਕੂਲਾਂ ਦੇ ਇਸ ਉਮਰ ਦੇ ਬੱਚਿਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ ਕਿ ਉਹ ਸਵੇਰੇ 10 ਤੋਂ 12 ਵਜੇ ਤੱਕ ਪੰਜਾਬੀ ਭਵਨ ਵਿਚ ਪਹੁੰਚ ਕੇ ਇਹ ਵਰਕਸ਼ਾਪ ਵਿਚ ਸ਼ਾਮਲ ਹੋ ਸਕਦੇ ਹਨ ਜਿਹੜੀ 15 ਜੂਨ ਤੋਂ 21 ਜੂਨ 2022 ਤੱਕ ਚੱਲੇਗੀ ਤੇ ਆਖ਼ਰੀ ਦਿਨ ਬੱਚਿਆਂ ਨੂੰ ਵਰਕਸ਼ਾਪ ਲਾਉਣ ਲਈ ਸਰਟੀਫਿਕੇਟ ਵੀ ਦਿੱਤੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.