ਪੰਜਾਬੀ

 ਹਲਕਾ ਪੂਰਬੀ ‘ਚ ਵਾਰਡ 16-18 ਦੀ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ

Published

on

ਲੁਧਿਆਣਾ :   ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ 16-18 ਵਿਚ ਪੈਂਦੀ ਪੁਲਿਸ ਕਾਲੋਨੀ ਅਤੇ ਸੈਕਟਰ-33 ਵਾਲੀ ਮੇਨ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ, ਕੌਂਸਲਰ ਉਮੇਸ਼ ਸ਼ਰਮਾ ਅਤੇ ਕੌਂਸਲਰ ਵਨੀਤ ਭਾਟੀਆ ਵਲੋਂ ਕੀਤਾ ਗਿਆ।

ਇਸ ਮੌਕੇ ਵਿਧਾਇਕ ਤਲਵਾੜ ਨੇ ਦੱਸਿਆ ਕਿ ਇਸ ਸੜਕ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਸੜਕ ਉੱਪਰ ਬੀ.ਐਮ.ਪੀ.ਸੀ. ਦਾ ਕੰਮ ਕਰਵਾਇਆ ਜਾਵੇਗਾ ਅਤੇ ਸੜਕ ਦੇ ਦੋਨੋ ਪਾਸੇ ਸਾਇਡਾਂ ਤੇ ਟਾਈਲਾਂ, ਪੇਵਰ ਦਾ ਕੰਮ ਅਤੇ ਸੈਂਟਰ ਵਰਜ ਦਾ ਕੰਮ ਕਰਵਾਇਆ ਜਾਵੇਗਾ। ਇਹ ਸਾਰਾ ਕੰਮ 31 ਮਾਰਚ 2022 ਤੱਕ ਮੁਕੰਮਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੱਡੀ ਸੀਵਰੇਜ ਲਾਇਨ ਪਾਉਣ ਕਰਕੇ ਇਹ ਸੜਕ ਟੂਟ ਗਈ ਸੀ ਕਿਉਂਕਿ ਫੋਕਲ ਪੁਆਇੰਟ ਡਾਇੰਗ ਯੂਨਿਟਾਂ ਦੇ ਪਾਣੀ ਨੂੰ ਸੀ.ਈ.ਟੀ.ਪੀ. ਪਲਾਟ ਤੱਕ ਭੇਜਣ ਲਈ ਨਵੀ ਅਤੇ ਵੱਡੀ ਸੀਵਰੇਜ ਲਾਇਨ ਪਾਉਣ ਦੀ ਜਰੂਰਤ ਸੀ। ਨਵੀਂ ਸੀਵਰੇਜ ਲਾਇਨ ਪਾਉਣ ਦੇ ਹੋਏ ਕੰਮ ਕਰਕੇ ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ। ਪਰ ਆਉਂਦੇ ਕੁਝ ਸਮੇਂ ਵਿਚ ਹੀ ਇਸ ਸੜਕ ਦਾ ਕੰਮ ਤੇਜੀ ਨਾਲ ਸ਼ੁਰੂ ਕਰਵਾਕੇ ਇਹ ਕੰਮ ਛੇਤੀ ਹੀ ਮੁਕੰਮਲ ਕਰਵਾਇਆ ਜਾਵੇਗਾ।

ਇਸ ਮੌਕ ਲਵਲੀ ਮਨੋਚਾ, ਮਨੂ ਡਾਵਰ, ਵਿੱਕੀ ਬਾਂਸਲ, ਨਰੇਸ਼ ਗੁੱਪਤਾ, ਅਮਰਜੀਤ ਸਿੰਘ, ਰਾਜੀਵ ਸ਼ਰਮਾ, ਸੀਮਾ ਢਾਡਾ, ਗੋਲਡੀ ਸ਼ਰਮਾ, ਰਾਜ ਮਲਹੋਤਰਾ, ਡਿੰਪਲ ਕੁਮਾਰ, ਸੁਭਮ ਬੱਤਰਾ, ਦਰਸ਼ਨ ਸਿੰਘ ਪ੍ਰਧਾਨ, ਯੋਗੇਸ਼ ਚਾਵਲਾ, ਰਾਜਨ ਗੇਹਲੀ, ਰਾਹੁਲ ਵਰਮਾ, ਬਲਰਾਜ ਵਰਮਾ, ਬਲਰਾਜ ਵਰਮਾ, ਹੈਪੀ ਕੁਮਾਰ, ਮੇਵਾ ਸਿੰਘ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.