ਪੰਜਾਬੀ
ਵਿਧਾਇਕਾ ਮਾਣੂੰਕੇ ਵੱਲੋਂ ਕੰਨੀਆਂ-ਹੁਸੈਨੀ ਸਰਕਾਰੀ ਰੇਤ ਖੱਡ ਦਾ ਉਦਘਾਟਨ
Published
2 years agoon

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਅੱਜ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕੰਨੀਆਂ-ਹੁਸੈਨੀ ਵਿਖੇ ਰੇਤ ਦੀ ਖੱਡ ਦਾ ਰੀਬਨ ਕੱਟਕੇ ਉਦਘਾਟਨ ਕੀਤਾ ਅਤੇ ਸਸਤੇ ਰੇਤੇ ਦੇ ਪਹਿਲੇ ਟਰੈਕਟਰ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ।

ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਗਰੰਟੀ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਸਰਕਾਰ ਬਣਨ `ਤੇ ਆਮ ਲੋਕਾਂ ਨੂੰ ਸਸਤੇ ਰੇਤੇ ਦੀਆਂ ਸਰਕਾਰੀ ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਗਰੰਟੀ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਲਾਗੂ ਕਰ ਦਿੱਤਾ ਗਿਆ ਹੈ ਅਤੇ ਲੋਕ ਹੁਣ ਰੇਤ ਦੀਆਂ ਸਰਕਾਰੀ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਖਰੀਦ ਸਕਦੇ ਹਨ ।

ਉਹਨਾਂ ਆਖਿਆ ਕਿ ਲੋਕਾਂ ਦੀ ਸਹੂਲਤ ਵਾਸਤੇ`ਪੰਜਾਬ ਸੈਂਡ `ਐਪ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਰੇਤੇ ਦੀ ਬੁਕਿੰਗ ਕਰ ਸਕਦੇ ਹਨ ਅਤੇ ਆਨਲਾਈਨ ਪੇਮੈਂਟ ਵੀ ਕਰ ਸਕਦੇ ਹਨ। ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ 5 ਫਰਵਰੀ ਨੂੰ ਪੰਜਾਬ ਵਿੱਚ ਰੇਤ ਦੀਆਂ 16 ਸਰਕਾਰੀ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਆਉਂਦੇ ਸਮੇਂ ਵਿੱਚ ਹੋਰ ਖੱਡਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਲੋਕਾਂ ਵਾਸਤੇ ਲਗਭਗ 150 ਰੇਤ ਦੀਆਂ ਸਰਕਾਰੀ ਖੱਡਾਂ ਚਾਲੂ ਕੀਤੀਆਂ ਜਾਣਗੀਆਂ।

ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਐਕਸੀਅਨ ਮਾਈਨਿੰਗ ਸੰਦੀਪ ਸਿੰਘ ਮਾਂਗਟ, ਐਸ.ਡੀ.ਓ. ਰਵਪ੍ਰੀਤ ਸਿੰਘ, ਐਸ.ਡੀ.ਓ.ਜਿਨੇਸ਼ ਗੁਪਤਾ, ਰਿਤੇਸ਼ ਕੁਮਾਰ ਜੇਈ, ਕਰਮਪ੍ਰੀਤ ਸਿੰਘ ਜੇਈ, ਇਸ਼ਪ੍ਰੀਤ ਸਿੰਘ ਜੇਈ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਮਨਦੀਪ ਸਿੰਘ ਸਰਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਗਦੇਵ ਸਿੰਘ ਗਿੱਦੜਵਿੰਡੀ ਆਦਿ ਵੀ ਹਾਜ਼ਰ ਸਨ।
Facebook Comments
Advertisement
You may like
-
ਜਗਰਾਉਂ ‘ਚ ਰੋੋਜ਼ਗਾਰ ਮੇਲਾ/ਪਲੇਸਮੈਂਟ ਕੈਂਪ ਦਾ ਆਯੋਜਨ 28 ਅਪ੍ਰੈਲ ਨੂੰ
-
ਵਿਧਾਇਕ ਮਾਣੂੰਕੇ ਦੀ ਅਗਵਾਈ ‘ਚ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ
-
ਹੁਣ 5.50 ਰੁਪਏ ਕਿਊਬਕ ਫੁੱਟ ਮਿਲੇਗੀ ਸਸਤੀ ਰੇਤਾ
-
ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਾਂਗੀ – ਬੀਬੀ ਮਾਣੂੰਕੇ
-
ਮਾਹਿਰਾਂ ਤੇ ਡਾਕਟਰਾਂ ਨਾਲ ਮਸ਼ਵਰੇ ਤੋਂ ਬਾਅਦ ਘੋੜਾ ਮੰਡੀ ਲਗਾਉਣ ਦਾ ਪਸ਼ੂ ਪਾਲਣ ਮੰਤਰੀ ਵੱਲੋਂ ਭਰੋਸਾ
-
ਪੁਰਾਣੀ ਦਾਣਾ ਮੰਡੀ ਦੇ ਲੋਕਾਂ ਨੂੰ ਮਿਲਿਆ ਗੰਦਗੀ ਤੋਂ ਛੁਟਕਾਰਾ 20 ਸਾਲ ਤੋਂ ਲੱਗਿਆ ਕੂੜੇ ਦਾ ਢੇਰ ਚੁਕਵਾਇਆ