Connect with us

ਖੇਡਾਂ

ਅਸਮਿਤਾ ਖੇਲੋ ਇੰਡੀਆ ਵੂਮੈਨ ਬਾਸਕਟਬਾਲ ਲੀਗ 2023 ਦਾ ਉਦਘਾਟਨ

Published

on

Inauguration of Asmita Khelo India Women Basketball League 2023

ਲੁਧਿਆਣਾ : ਅਸਮਿਤਾ ਖੇਲੋ ਇੰਡੀਆ ਵੂਮੈਨਜ਼ 3X3 ਬਾਸਕਟਬਾਲ ਲੀਗ- 2023 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਇਨਡੋਰ ਬਾਸਕਟਬਾਲ ਕੋਰਟ ਵਿਖੇ ਸ਼ੁਰੂ ਹੋਈ। ਲੀਗ ਦਾ ਉਦਘਾਟਨ ਕਰਦੇ ਹੋਏ ਸਾਬਕਾ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਪੀਬੀਏ ਦੇ ਯਤਨਾਂ ਦੀ ਸ਼ਲਾਘਾ ਕੀਤੀ I ਇਸ ਟੂਰਨਾਮੈਂਟ ਵਿੱਚ ਅੰਡਰ-18 ਕੁੜੀਆਂ ਹੀ ਬਾਸਕਟਬਾਲ 3X3 ਫਾਰਮੈਟ ਖੇਡਦੀਆਂ ਹਨ। ਪਹਿਲੇ ਦਿਨ 24 ਟੀਮਾਂ ਵੱਲੋਂ 60 ਤੋਂ ਵੱਧ ਮੈਚ ਖੇਡੇ ਗਏ। ਹਰ ਟੀਮ ਨੂੰ 3 ਮੈਚ ਖੇਡਣੇ ਹਨ।

ਅੱਜ ਕੁਆਰਟਰ ਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ। ਇਸ ਮੌਕੇ ਰਾਕੇਸ਼ ਕੁਮਾਰ ਸੋਲੰਕੀ, ਸੋਨੀਆ ਜੂਡੋ ਕੋਚ ਸਾਈ, ਕਰਨਲ ਹਰਵੀਰ ਸਿੰਘ ਗਿੱਲ ਅਤੇ ਬਹੁਤ ਸਾਰੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ। ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਪੀਬੀਏ ਨੇ ਸੀਨੀਅਰ ਕੋਚ ਰਜਿੰਦਰ ਸਿੰਘ, ਸਲੋਨੀ, ਨਰਿੰਦਰਪਾਲ, ਸੁਖਵਿੰਦਰ ਸਿੰਘ ਅਤੇ ਰਵਿੰਦਰ ਗਿੱਲ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਹੀ 2 ਦਿਨਾਂ ਲੀਗ ਟੂਰਨਾਮੈਂਟ ਲਈ ਸਾਰੇ ਪ੍ਰਬੰਧ ਕੀਤੇ।

Facebook Comments

Advertisement

Trending