Connect with us

ਪੰਜਾਬੀ

ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ

Published

on

Do not eat curd with salt! Don't replace benefits with harm, know the right way to eat

ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਇਸ ‘ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਲੂਣ ਮਿਲਾ ਕੇ ਖਾਂਦੇ ਹਨ। ਕੁਝ ਬਿਨਾਂ ਕੁਝ ਮਿਲਾਏ ਹੀ ਦਹੀਂ ਦਾ ਸੁਆਦ ਲੈਂਦੇ ਹਨ। ਰਾਇਤਾ ਸਾਡੇ ਸਾਰੇ ਘਰਾਂ ਵਿੱਚ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਵੀ ਖੰਡ ਅਤੇ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ।

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਸਮੇਤ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਦਹੀਂ ਵਿੱਚ ਲੂਣ ਪਾ ਕੇ ਖਾਣਾ ਚਾਹੀਦਾ ਹੈ? ਆਓ ਜਾਣਦੇ ਹਾਂ ਇਸ ਦਾ ਸਹੀ ਜਵਾਬ।

ਮਾਹਿਰਾਂ ਮੁਤਾਬਕ ਲੂਣ ਵਿੱਚ ਭੋਜਨ ਦਾ ਸੁਆਦ ਵਧੀਆ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਦਹੀਂ ਵਿੱਚ ਹਲਕਾ ਜਿਹਾ ਲੂਣ ਪਾਉਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ ਤਾਂ ਜ਼ਿਆਦਾਤਰ ਡਾਕਟਰ ਲੂਣ ਪਾਉਣ ਦਾ ਸੁਝਾਅ ਦਿੰਦੇ ਹਨ ਕਿਉਂਕਿ ਇਹ ਪਾਚਨ ਵਿੱਚ ਮਦਦ ਕਰਦਾ ਹੈ। ਡਾਕਟਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਉਨ੍ਹਾਂ ਨੂੰ ਦਹੀਂ ਵਿੱਚ ਲੂਣ ਬਿਲਕੁਲ ਵੀ ਨਹੀਂ ਪਾਉਣਾ ਚਾਹੀਦਾ। ਇਸ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਡਿਮੇਨਸ਼ੀਆ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਦੂਜਾ ਲੂਣ ਮਿਲਾ ਕੇ ਦਹੀਂ ਖਾਣ ਨਾਲ ਇਸ ਵਿਚ ਮੌਜੂਦ ਲਾਭਕਾਰੀ ਬੈਕਟੀਰੀਆ ਖਤਮ ਹੋ ਜਾਂਦੇ ਹਨ। ਅਜਿਹੇ ਬੈਕਟੀਰੀਆ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਸੁਧਾਰ ਸਕਦੇ ਹਨ, ਜੇ ਉਹ ਮਰ ਜਾਂਦੇ ਹਨ ਤਾਂ ਦਹੀਂ ਖਾਣ ਦਾ ਕੋਈ ਫਾਇਦਾ ਨਹੀਂ ਹੈ, ਉਲਟਾ ਬਿਮਾਰੀਆਂ ਹੋਰ ਵੀ ਪਰੇਸ਼ਾਨੀ ਪੈਦਾ ਕਰ ਸਕਦੀਆਂ ਹਨ। ਤੁਹਾਨੂੰ ਖੰਘ ਅਤੇ ਜ਼ੁਕਾਮ ਦੇ ਨਾਲ-ਨਾਲ ਗਲੇ ਦੀ ਖਰਾਸ਼ ਵੀ ਹੋ ਸਕਦੀ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਦਹੀਂ ਖਰੀਦ ਰਹੇ ਹੋ ਤਾਂ ਇਸ ਵਿੱਚ ਫੈਟ ਨਹੀਂ ਹੁੰਦੀ। ਉਸ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਜਾਂਦਾ।

ਪਰ ਜੇਕਰ ਤੁਸੀਂ ਘਰ ‘ਚ ਦਹੀਂ ਜਮਾਉਂਦੇ ਹੋ ਤਾਂ ਇਸ ‘ਚ ਫੈਟ ਹੁੰਦੀ ਹੈ। ਇਸ ‘ਚ ਤੁਸੀਂ ਬਹੁਤ ਘੱਟ ਲੂਣ ਦੀ ਵਰਤੋਂ ਕਰ ਸਕਦੇ ਹੋ। ਵੈਸੇ ਵੀ ਜੇ ਤੁਸੀਂ ਘਰ ‘ਚ ਦਹੀਂ ਜਮਾਉਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਸ ‘ਚ ਨਮਕੀਨ ਪਾਣੀ ਨਿਕਲਦਾ ਹੈ, ਮਤਲਬ ਕਿ ਇਸ ‘ਚ ਲੂਣ ਦਾ ਆਧਾਰ ਆ ਜਾਂਦਾ ਹੈ। ਸਭ ਤੋਂ ਵਧੀਆ ਤਰੀਕਾ ਹੈ ਸਾਦਾ ਦਹੀਂ ਹੀ ਖਾਣਾ। ਸਵਾਦ ਲਈ ਲੋੜ ਪੈਣ ‘ਤੇ ਹਲਕਾ ਗੁੜ ਵੀ ਪਾਇਆ ਜਾ ਸਕਦਾ ਹੈ।

Facebook Comments

Trending