ਪੰਜਾਬੀ

ਗੁਰਦੁਆਰਾ ਫਲਾਹੀ ਸਾਹਿਬ ਵਿਖੇ ਹੋਏ ਧਾਰਮਿਕ ਮੁਕਾਬਲਿਆਂ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾਂ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਫਲਾਹੀ ਸਾਹਿਬ ਪਿੰਡ ਦੁਲੇਅ ਵਿਖੇ ਜੱਥੇਦਾਰ ਸੰਤੋਖ ਸਿੰਘ ਮ੍ਰਗਿੰਦ ਦੀ 19ਵੀਂ ਬਰਸੀ ਦੇ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਦੇ ਹੋਏ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦੇ ਨਾਂ ਰੋਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਲੁਧਿਆਣਾ ਜ਼ਿਲੇ੍ ਦੇ ਵੱਖ^ਵੱਖ ਸੀਬੀਐਸਈ ਅਤੇ ਪੀਐਸਈਬੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਹ ਮੁਕਾਬਲੇ ਵੱਖ ਵੱਖ ਦਰਜਿਆਂ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਵਿੱਚ ਅਯੋਜਿਤ ਕੀਤੇ ਗਏ।

ਇਹਨਾਂ ਮੁਕਾਬਲਿਆਂ ਵਿੱਚ ਸਪਰਿੰਗ ਡੇਲ ਦੇ ਬੱਚਿਆਂ ਨੇ ਹਰ ਦਰਜੇ ਵਿੱਚ ਆਪਣਾ ਸ਼ਾਨਦਾਰ ਪਰਦਰਸ਼ਨ ਦਿਖਾਇਆ। ਇਸ ਦੌਰਾਨ ਸ਼ਬਦ ਗਾਇਨ, ਸ਼ੁੱਧ^ਗੁਰਬਾਣੀ, ਦਸਤਾਰ ਸਜਾਓ, ਲੈਕਚਰ, ਕਵਿਤ, ਪੇਂਟਿੰਗ, ਕੈਲੇਗਰੈਫ਼ੀ, ਗੱਤਕਾ ਅਤੇ 100 ਮੀਟਰ ਦੌੜਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਹਰਮਨ ਸਿੰਘ (ਕਵਿਤਾ ਮੁਕਾਬਲਾ) ਤਵਲੀਨ ਕੌਰ (ਲੈਕਚਰ ਮੁਕਬਲਾ) ਨੇ ਹਾਸਲ ਕੀਤਾ।

ਸਕੂਲ ਦੇ ਚੇਅਰਪਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਉਹਨਾਂ ਨਾਲ਼ ਹੀ ਬਾਕੀ ਸਾਰੇ ਬੱਚਿਆਂ ਨੂੰ ਵੀ ਇਹਨਾਂ ਜੇਤੂ ਬੱਚਿਆਂ ਤੋਂ ਪ੍ਰੇਰਨਾ ਲੈਣ ਲਈ ਪੇ੍ਰਰਿਆ। ਸਕੂਲ ਦੇ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਨੇ ਵੀ ਸਾਰੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਦੀ ਪਿੱਠ ਥਾਪੜਦੇ ਹੋਏ ਉਹਨਾਂ ਨੂੰ ਹੱਲਾ ਸ਼ੇਰੀ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.