Connect with us

ਅਪਰਾਧ

ਨਾਜਾਇਜ਼ ਮਾਈਨਿੰਗ ‘ਚ 10 ਟਿੱਪਰ ਤੇ ਪੋਕਲੇਨ ਮਸ਼ੀਨ ਜ਼ਬਤ, 12 ਜਣਿਆਂ ਖ਼ਿਲਾਫ਼ ਮਾਮਲਾ ਦਰਜ

Published

on

In the case of illegal mining, 10 tippers and Poklen machines were seized, a case was registered against 12 people.

ਲੁਧਿਆਣਾ : ਦੋਰਾਹਾ ਨੇੜਲੇ ਪਿੰਡ ਰਾਮਪੁਰ ਵਿਖੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋਰਾਹਾ ਪੁਲਿਸ ਨੇ ਮੌਕੇ ਤੋਂ 10 ਟਿੱਪਰ ਅਤੇ ਇੱਕ ਪੋਕਲੇਨ ਮਸ਼ੀਨ ਨੂੰ ਜ਼ਬਤ ਕਰ ਕੇ ਇਹਨਾਂ ਦੇ ਮਾਲਕਾਂ ਅਤੇ ਜ਼ਮੀਨ ਮਾਲਕ ਸਮੇਤ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਦੋਰਾਹਾ ਥਾਣੇ ਦੇ ਐੱਸਐੱਚਓ ਵਿਜੇ ਕੁਮਾਰ ਨੇ ਦਸਿਆ ਕਿ ਮਾਈਨਿੰਗ ਵਿਭਾਗ ਦੇ ਜੇਈ ਸ਼ੁਭਦੀਪ ਨੇ ਦੋਰਾਹਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਪਿੰਡ ਰਾਮਪੁਰ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਰਾਹਾ ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਆਪਣੀ ਅਗਵਾਈ ਪੁਲਿਸ ਪਾਰਟੀ ਨਾਲ ਛਾਪੇਮਾਰੀ ਕੀਤੀ, ਜਿੱਥੇ ਟਿੱਪਰ ਮਾਲਕ ਅਤੇ ਪੋਕਲੇਨ ਮਸ਼ੀਨ ਵਾਲੇ ਸਾਰੇ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਫ਼ਰਾਰ ਹੋ ਗਏ।

ਪੁਲਿਸ ਨੇ ਮੌਕੇ ‘ਤੇ ਮਿੱਟੀ ਨਾਲ ਭਰੇ 5 ਟਿੱਪਰ ਅਤੇ 5 ਖਾਲੀ ਟਿੱਪਰ ਅਤੇ ਇੱਕ ਪੋਕਲੇਨ ਮਸ਼ੀਨ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ। ਉਹਨਾਂ ਦਸਿਆ ਕਿ ਸਾਰੇ ਟਿੱਪਰ ਮਾਲਕਾਂ ਅਤੇ ਪੋਕਲੇਨ ਮਸ਼ੀਨ ਮਾਲਕਾਂ ਅਤੇ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ, ਸਾਰੇ ਦੋਸ਼ੀ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Facebook Comments

Trending