ਸਾਹਨੇਵਾਲ/ ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਸਾਹਨੇਵਾਲ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਧੜੇਬੰਦੀ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਕਾਂਗਰਸੀ ਹੀ ਡੋਬਣਗੇ ਕਾਂਗਰਸ ਦੀ ਬੇੜੀ।
ਅਕਾਲੀ ਦਲ-ਬਸਪਾ ਵੱਡੇ ਫ਼ਰਕ ਨਾਲ ਜਿੱਤ ਦਰਜ ਕਰੇਗੀ ਅਤੇ ਆਉਣ ਵਾਲੀ ਸਰਕਾਰ ਅਕਾਲੀ-ਬਸਪਾ ਦੀ ਬਣੇਗੀ। ਇਸ ਮੌਕੇ ਉਨ੍ਹਾਂ ਆਪ ਦੀ ਉਦਾਹਰਨ ਦਿੰਦੇ ਹੋਇਆ ਕਿਹਾ ਕਿ ਆਪ ਵਾਂਗ ਕਾਂਗਰਸੀ ਉਮੀਦਵਾਰ ਵੀ ਭਵਿਖ ‘ਚ ਲੱਭਿਆ ਨਹੀਂ ਲੱਭਣਾ, ਜਿਸ ਨੇ ਮੁੜ ਕੇ ਆਪਣੇ ਸਮਰਥਕਾਂ

ਦੀ ਸਾਰ ਨਹੀਂ ਲਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਸਾਬਕਾ ਕੌਂਸਲਰ ਮਾਸਟਰ ਅਸ਼ੋਕ ਕੁਮਾਰ, ਹਰਦੀਪ ਸਿੰਘ ਤੋਤਾ, ਅਮਨ ਪਨੇਸਰ, ਗੁਰਮੀਤ ਸਿੰਘ, ਪੱਪੂ ਤਲਵਾੜਾ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਤੇ ਸਮਰਥਕ ਮੌਜੂਦ ਹਨ।