Connect with us

ਪੰਜਾਬ ਨਿਊਜ਼

CCTV ਰਾਹੀਂ ਚਲਾਨ ਕੱਟਣ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ, ਮੌਕੇ ’ਤੇ ਹੀ ਭਰ ਸਕੋਗੇ ਜੁਰਮਾਨਾ

Published

on

In Punjab, the process of cutting the challan will be started through CCTV, you will be able to pay the fine on the spot

ਪੰਜਾਬ ਪੁਲਸ ਹੁਣ ਸੂਬੇ ਵਿਚ ਆਨਲਾਈਨ ਚਲਾਨ ਦੀ ਪ੍ਰਣਾਲੀ ਵਰਗਾ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਸੂਬੇ ਵਿਚ 11 ਹਜ਼ਾਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਸ ਦਾ ਕੰਮ ਬਕਾਇਦਾ ਛੇ ਵੱਡੇ ਸ਼ਹਿਰਾਂ ਵਿਚ ਸ਼ੁਰੂ ਵੀ ਹੋ ਚੁੱਕਾ ਹੈ। ਪੰਜਾਬ ਪੁਲਸ ਨੇ ਇਸ ਪ੍ਰੋਜੈਕਟ ਨੂੰ ਲੁਧਿਆਣਾ ਵਿਚ ਟਰਾਇਲ ਵਜੋਂ ਸ਼ੁਰੂ ਕੀਤਾ ਹੈ। ਇਸ ਲਈ ਲੁਧਿਆਣਾ ਜ਼ਿਲ੍ਹੇ ਵਿਚ 1400 ਕੈਮਰੇ ਲਗਾਏ ਗਏ ਅਤੇ ਜੇਕਰ ਇਹ ਟਰਾਇਲ ਸਫ਼ਲ ਰਿਹਾ ਤਾਂ ਹੁਣ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਲੋਕ ਮੌਕੇ ’ਤੇ ਹੀ ਨਿਰਧਾਰਤ ਜੁਰਮਾਨਾ ਅਦਾ ਕਰ ਸਕਣਗੇ। ਵਿੰਗ ਨੇ 400 ਸਵਾਈਪ ਮਸ਼ੀਨਾਂ ਖਰੀਦੀਆਂ ਹਨ। 3000 ਹੋਰ ਮਸ਼ੀਨਾਂ ਖਰੀਦੀਆਂ ਜਾਣਗੀਆਂ। ਮਸ਼ੀਨ ਚਲਾਉਣ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਮੁਹਾਲੀ ਵਿਚ ਇਸ ਸਾਲ ਦਸੰਬਰ ਮਹੀਨੇ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਆਨਲਾਈਨ ਚਲਾਨ ਦਾ ਭੁਗਤਾਨ ਭਾਰਤ ਅਤੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਜਦੋਂ ਕਿਸੇ ਸੈਲਾਨੀ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਉਸ ਨੂੰ ਚਲਾਨ ਭਰਨ ਲਈ ਕਈ ਵਾਰ ਮੁੜ ਕੇ ਆਉਣਾ ਪੈਂਦਾ ਹੈ ਜਾਂ ਫਿਰ ਇਕ ਦਿਨ ਰੁਕ ਕੇ ਚਲਾਨ ਭਰਨਾ ਪੈਂਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਤਾਂ ਦਲਾਲ ਵੀ ਆਪਣੀਆਂ ਜੇਬਾਂ ਗਰਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ। ਮੌਕੇ ‘ਤੇ ਭੁਗਤਾਨ ਦੇ ਨਾਲ, ਸੈਲਾਨੀ ਤੁਰੰਤ ਚਲਾਨ ਭੁਗਤਣ ਦੇ ਚੱਲਦੇ ਦਲਾਲਾਂ ਤੋਂ ਛੁਟਕਾਰਾ ਪਾ ਸਕਣਗੇ।

Facebook Comments

Trending