ਪੰਜਾਬੀ
ਪੰਜਾਬ ‘ਚ 6ਵੇਂ ਦਿਨ ਵੀ ਰੇਲਾਂ ਦੇ ਚੱਕੇ ਜਾਮ, ਯਾਤਰੀ ਪਰੇਸ਼ਾਨ
Published
3 years agoon

ਲੁਧਿਆਣਾ : ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਕਾਰਨ ਛੇਵੇਂ ਦਿਨ ਵੀ ਰੇਲਾਂ ਦਾ ਚੱਕਾ ਜਾਮ ਰਿਹਾ। ਰੇਲ ਗੱਡੀਆਂ ਨਾ ਚੱਲਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਸੈਂਕੜੇ ਯਾਤਰੀ ਨਿਰਾਸ਼ ਹੋ ਕੇ ਪਰਤ ਰਹੇ ਹਨ। ਇਸ ਦੇ ਨਾਲ ਹੀ ਟਿਕਟ ਰਿਫੰਡ ਕਰਵਾਉਣ ਲਈ ਹਰ ਰੋਜ਼ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ।
ਸਟੇਸ਼ਨ ਆ ਕੇ ਸੂਚਨਾ ਮਿਲਣਾ ਕਿ ਟ੍ਰੇਨਾਂ ਨਹੀਂ ਚੱਲਣਗੀਆਂ ਤਾਂ ਲੋਕ ਮੁਸ਼ਕਲ ‘ਚ ਫਸ ਜਾਂਦੇ ਹਨ। ਵਾਰ-ਵਾਰ ਟ੍ਰੇਨਾਂ ਰੱਦ ਹੋਣ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ‘ਚ ਰੋਸ ਹੈ।
ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀਆਂ ਰੋਕਣਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਆਸਾਨ ਤਰੀਕਾ ਬਣ ਗਿਆ ਹੈ। ਪਹਿਲਾਂ ਕੋਵਿਡ ਤੇ ਹੁਣ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੇਲਾਂ ਦੀ ਆਵਾਜਾਈ ਠੱਪ ਹੋਣ ਕਾਰਨ ਆਮ ਲੋਕ ਪਰੇਸ਼ਾਨ ਹਨ।
ਸ਼ਨਿਚਰਵਾਰ ਨੂੰ ਦਰਜਨਾਂ ਯਾਤਰੀ ਰੇਲਵੇ ਸਟੇਸ਼ਨ ਤੋਂ ਨਿਰਾਸ਼ ਹੋ ਕੇ ਮੁੜਦੇ ਨਜ਼ਰ ਆਏ। ਯਾਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।
ਕਿਸਾਨਾਂ ਦੇ ਅੰਦੋਲਨ ਕਾਰਨ ਉੱਤਰੀ ਰੇਲਵੇ ਚਿੰਤਤ ਹੈ। ਰੇਲ ਪਟੜੀ ‘ਤੇ ਥਾਂ-ਥਾਂ ਟਰੈਕਟਰ ਲੈ ਕੇ ਟ੍ਰੈਕ ‘ਤੇ ਚੱਲਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਲਈ ਖ਼ਤਰਾ ਬਣਿਆ ਹੋਇਆ ਹੈ ਉੱਤਰੀ ਰੇਲਵੇ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸਭ ਤੋਂ ਪਹਿਲਾਂ ਸਾਰੇ ਰੇਲਵੇ ਟ੍ਰੈਕਾਂ ਦੀ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਉਸ ਤੋਂ ਬਾਅਦ ਟਰੇਨਾਂ ਦਾ ਸੰਚਾਲਨ ਸ਼ੁਰੂ ਹੋਵੇਗਾ।
You may like
-
ਕਿਸਾਨ ਮੋਰਚੇ ਦੇ ਹੱਕ ‘ਚ ਆਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ
-
ਯਾਤਰੀ ਕਿਰਪਾ ਕਰਕੇ ਧਿਆਨ ਦੇਣ… ਦਰਜਨਾਂ ਟਰੇਨਾਂ ਰੱਦ : ਪੜ੍ਹੋ ਸੂਚੀ
-
ਯਾਤਰੀਆਂ ਲਈ ਅਹਿਮ ਖਬਰ, ਇਹ ਟਰੇਨਾਂ ਰਹਿਣਗੀਆਂ ਰੱਦ, ਕਈ ਟਰੇਨਾਂ ਹੋਣਗੀਆਂ ਸ਼ਾਰਟ ਟਰਮੀਨੇਟ
-
ਕਿਸਾਨ ਮੋਰਚੇ ਤੋਂ ਦੁਖਦ ਖ਼ਬਰ, ਸ਼ੰਭੂ ਬਾਰਡਰ ‘ਤੇ ਇੱਕ ਹੋਰ ਕਿਸਾਨ ਸ਼/ਹੀਦ
-
ਪੰਜਾਬ-ਹਰਿਆਣਾ ‘ਚ 100 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ, 51 ਰੱਦ, ਕਈ ਡਾਇਵਰਟ
-
ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਬਗੈਰ ਵੀਜ਼ਾ-ਪਾਸਪੋਰਟ ਨਹੀਂ ਜਾ ਸਕਦੇ, ਫੜ੍ਹੇ ਜਾਣ ‘ਤੇ ਸਿੱਧੀ ਜੇਲ੍ਹ