Connect with us

ਅਪਰਾਧ

ਲੁਧਿਆਣਾ ‘ਚ ਚੋਰਾਂ ਨੇ ਦੁਕਾਨ ‘ਚੋ 10 ਲੱਖ ਰੁਪਏ ਦੇ ਮੋਬਾਈਲ ਫੋਨ ਕੀਤੇ ਚੋਰੀ

Published

on

In Ludhiana, thieves stole mobile phones worth Rs 10 lakh from a shop

ਲੁਧਿਆਣਾ :   ਮੋਬਾਈਲਾਂ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਅੰਦਰੋਂ 70 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਦੇ ਬੇਟੇ ਚੇਤਨ ਕਪੂਰ ਦਾ ਕਹਿਣਾ ਹੈ ਕਿ ਮੋਬਾਈਲਾਂ ਦੀ ਕੀਮਤ ਦੱਸ ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

In Ludhiana, thieves stole mobile phones worth Rs 10 lakh from a shop

ਨਿਊ ਜਨਤਾ ਨਗਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੇਨ ਮਾਰਕੀਟ ਨਿਊ ਜਨਤਾ ਨਗਰ ਦੀ ਗਲੀ ਨੰਬਰ 9 ਦੇ ਮੇਨ ਰੋਡ ਤੇ ਉਨ੍ਹਾਂ ਦੀ ਮੋਬਾਈਲ ਫੋਨਾਂ ਦੀ ਦੁਕਾਨ ਹੈ। ਦੇਰ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਅਗਲੇ ਦਿਨ ਸਵੇਰੇ ਦਸ ਵਜੇ ਦੇ ਕਰੀਬ ਜਦ ਪ੍ਰਦੀਪ ਦੁਕਾਨ ਤੇ ਆਏ ਤਾਂ ਸ਼ਟਰ ਖੋਲ੍ਹਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ । ਦੁਕਾਨ ਚੋਂ ਕੀਮਤੀ ਮੋਬਾਇਲ ਫੋਨ ਚੋਰੀ ਹੋ ਚੁੱਕੇ ਸਨ। ਦੁਕਾਨਦਾਰ ਦਾ ਕਹਿਣਾ ਹੈ ਕਿ ਸ਼ਾਤਰ ਚੋਰ ਡੱਬਾਬੰਦ ਕੀਮਤੀ 70 ਮੋਬਾਈਲ ਫੋਨ ਚੋਰੀ ਕਰ ਗਏ ਸਨ।

ਚੋਰ ਗੱਲੇ ਵਿਚ ਪਈ 1200 ਰੁਪਏ ਦੀ ਨਕਦੀ ਤੇ ਵੀ ਹੱਥ ਸਾਫ ਕਰ ਗਏ। ਪ੍ਰਦੀਪ ਕੁਮਾਰ ਨੇ ਜਦ ਆਪਣੇ ਜ਼ਰੀਏ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰ ਛੱਤ ਤੋਂ ਦੁਕਾਨ ਦੇ ਅੰਦਰ ਦਾਖ਼ਲ ਹੋਏ ਸਨ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪ੍ਰਦੀਪ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Facebook Comments

Trending