ਪੰਜਾਬੀ

ਲੁਧਿਆਣਾ ‘ਚ ‘ਆਪ’ ਨੇ ਜਿੱਤੀਆਂ 13 ਸੀਟਾਂ, ਮੰਤਰੀ ਆਸ਼ੂ ਅਤੇ ਕਟੇਲੀ ਚੋਣ ਹਾਰੇ, ਦਾਖਾ ਤੋਂ ਅਕਾਲੀ ਉਮੀਦਵਾਰ ਅਯਾਲੀ ਜੇਤੂ

Published

on

ਲੁਧਿਆਣਾ : ਮਾਲਵੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ‘ਚ ਆਮ ਆਦਮੀ ਪਾਰਟੀ ਨੇ ਲਾਮਿਸਾਲ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ ਪਾਰਟੀ ਨੇ 13 ਸੀਟਾਂ ਜਿੱਤੀਆਂ ਹਨ। ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਖੰਨਾ ਦੇ ਉਮੀਦਵਾਰ ਗੁਰਕੀਰਤ ਸਿੰਘ ਕਟੈਲੀ ਚੋਣ ਹਾਰ ਗਏ ਹਨ। ਆਸ਼ੂ ਗੁਰਪ੍ਰੀਤ ਗੋਗੀ ਤੋਂ ਚੋਣ ਹਾਰ ਗਏ ਹਨ। ‘ਆਪ’ ਦੇ ਤਰੁਨਪ੍ਰੀਤ ਸਿੰਘ ਸੌਂਦ ਨੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਸਰਬਜੀਤ ਕੌਰ ਮਾਣੂਕੇ ਦੂਜੀ ਵਾਰ ਚੋਣ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਨੂੰ ਜੇਤੂ ਐਲਾਨਿਆ ਗਿਆ ਹੈ।

ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ 63303 ਵੋਟਾਂ ਨਾਲ ਜੇਤੂ ਰਹੇ, ਜਦਕਿ ਕਾਂਗਰਸ ਦੇ ਕਾਮਿਲ ਅਮਰ ਸਿੰਘ ਨੂੰ 35895, ਬਸਪਾ ਦੇ ਬਲਵਿੰਦਰ ਸਿੰਘ ਸੰਧੂ ਨੂੰ 8351 ਅਤੇ ਸ਼ੀਆ (ਯੂਨਾਈਟਿਡ) ਦੇ ਗੁਰਪਾਲ ਸਿੰਘ ਗੋਲਡੀ ਨੂੰ 1267 ਵੋਟਾਂ ਮਿਲੀਆਂ। ਇਸ ਵਾਰ ਉਹ ਕਾਂਗਰਸ ਦੀ ਟਿਕਟ ‘ਤੇ ਜਗਰਾਉਂ ਤੋਂ ਲੜੇ ਅਤੇ ਉੱਥੇ ਹਾਰ ਗਏ। ਦੂਜੇ ਪਾਸੇ ਦਾਖਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਅਯਾਲੀ ਚੋਣ ਜਿੱਤ ਗਏ ਹਨ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਜ਼ਮਾਨਤ ਜਬਤ ਹੋ ਗਈ ਹੈ। ਇਸ ਦੇ ਨਾਲ ਹੀ ਹਲਕਾ ਸਾਹਨੇਵਾਲ ਤੋਂ ਆਪ ਦੇ ਹਰਦੀਪ ਮੁੰਡੀਆ ਦੇ ਜਿੱਤਣ ਦੀ ਖੁਸ਼ੀ ਚ ਸਮਰਥਕਾਂ ਨੇ ਢੋਲ ਵਜਾ ਕੇ ਭੰਗੜੇ ਪਾਏ। ਗਿੱਲ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਜੇਤੂ ਰਹੇ । ਜੀਵਨ ਸਿੰਘ ਸੰਗੋਵਾਲ ਨੂੰ 92696 ਵੋਟਾਂ ਮਿਲੀਆਂ। ਉਨ੍ਹਾਂ ਦਾ ਵੋਟ ਪ੍ਰਤੀਸ਼ਤ 50.33 ਸੀ। ਦੂਜੇ ਸਥਾਨ ਤੇ ਸ਼ਿਅਦ ਦੇ ਉਮੀਦਵਾਰ ਦਰਸ਼ਨ ਸ਼ਿਵਾਲਿਕ ਰਹੇ। ਉਨ੍ਹਾਂ ਨੂੰ 35,052 ਵੋਟਾਂ ਮਿਲੀਆਂ। ਤੀਜੇ ਸਥਾਨ ‘ਤੇ ਕਾਂਗਰਸ ਦੇ ਕੁਲਦੀਪ ਵੈਦ ਰਹੇ, ਜਦਕਿ ਉਨ੍ਹਾਂ ਨੂੰ 33786 ਵੋਟਾਂ ਮਿਲੀਆਂ।

ਲੁਧਿਆਣਾ ਦੇ ਜੇਤੂ ਉਮੀਦਵਾਰ
1- ਲੁਧਿਆਣਾ ਦੱਖਣੀ ਰਾਜਿੰਦਰ ਪਾਲ ਕੌਰ (ਆਪ), 2- ਲੁਧਿਆਣਾ ਉੱਤਰੀ ਮਦਨ ਲਾਲ ਬੱਗਾ (ਆਪ), 3-ਲੁਧਿਆਣਾ ਪੂਰਬੀ ਦਲਜੀਤ ਸਿੰਘ ਭੋਲਾ (ਆਪ), 4-ਲੁਧਿਆਣਾ ਸੈਂਟਰਲ ਅਸੇਕੇ ਪਰਾਸ਼ਰ (ਪੱਪੀ (ਆਪ), 5-ਲੁਧਿਆਣਾ ਪੱਛਮੀ ਗੁਰਪ੍ਰੀਤ ਗੋਗੀ ਗੁਰਪ੍ਰੀਤ ਗੋਗੀ (ਆਪ), 6-ਖੰਨਾ ਤਰੁਣਪ੍ਰੀਤ ਸਿੰਘ ਸੌਂਦ, 7-ਜਗਰਾਉਂ ਸਰਬਜੀਤ ਕੌਰ ਮਾਣੂਕੇ, 8-ਰਾਏਕੋਟ ਹਾਕਮ ਸਿੰਘ ਠੇਕੇਦਾਰ, 9-ਸਾਹਨੇਵਾਲ ਆਪ ਦੇ ਹਰਦੀਪ ਮੁੰਡੀਆ ,10-ਗਿੱਲ ਤੋਂ ਉਮੀਦਵਾਰ ਜੀਵਨ ਸਿੰਘ ਸੰਗੋਵਾਲ, 11-ਦਾਖਾ ਅਕਾਲੀ ਦਲ ਮਨਪ੍ਰੀਤ ਇਯਾਲੀ,12-ਪਾਇਲ ਮਨਵਿੰਦਰ ਸਿੰਘ ਗਿਆਸਪੁਰਾ (ਆਪ), 13-ਸਮਰਾਲਾ-ਜਗਤਾਰ ਸਿੰਘ ਦਿਆਲਪੁਰਾ (ਆਪ) , 14- ਆਤਮਨਗਰ ਕੁਲਵੰਤ ਸਿੰਘ ਸਿੱਧੂ (ਆਪ) ਜੇਤੂ ਰਹੇ।

 

Facebook Comments

Trending

Copyright © 2020 Ludhiana Live Media - All Rights Reserved.