ਕਰੋਨਾਵਾਇਰਸ

ਲੁਧਿਆਣਾ ‘ਚ 1170 ਨਵੇਂ ਮਾਮਲੇ, 7 ਮਰੀਜ਼ਾਂ ਨੇ ਤੋੜਿਆ ਦਮ ਤੇ ਸਿਹਤਯਾਬੀ ਦੀ ਦਰ ਘੱਟ ਕੇ ਹੋਈ 89.42 ਫੀਸਦੀ

Published

on

ਲੁਧਿਆਣਾ :   ਸਿਵਲ ਸਰਜਨ ਡਾ. ਐਸ.ਪੀ. ਸਿੰਘ ਅਨੁਸਾਰ ਕੋਰੋਨਾ ਜਾਂਚ ਦੌਰਾਨ ਲੁਧਿਆਣਾ ‘ਚ 1170 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 1048 ਪੀੜਤ ਮਰੀਜ਼ਾਂ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ, ਜਦਕਿ 122 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਅੱਜ 7 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 30 ਸਾਲਾ ਮਿ੍ਤਕ ਮਰੀਜ਼ ਵਾਸੀ ਸੈਕਟਰ 39 ਜੋ ਸੀ.ਐਮ.ਸੀ. ਹਸਪਤਾਲ ਵਿਚ, ਦੂਜਾ ਮਿ੍ਤਕ 74 ਸਾਲਾ ਔਰਤ ਮਰੀਜ਼ ਵਾਸੀ ਜੰਤਾ ਕਾਲੋਨੀ ਦਿਆਨੰਦ ਹਸਪਤਾਲ ਵਿਚ, ਤੀਜਾ ਮਿ੍ਤਕ 76 ਸਾਲਾ ਔਰਤ ਮਰੀਜ਼ ਵਾਸੀ ਜੀ.ਕੇ. ਵਿਹਾਰ ਇਸਟੇਟ ਜੋ ਪੰਚਮ ਹਸਪਤਾਲ ਵਿਚ, ਚੌਥਾ ਮਿ੍ਤਕ 55 ਸਾਲਾ ਮਰੀਜ਼ ਵਾਸੀ ਪਿੰਡ ਮਲਕ ਜਗਰਾਓਾ ਜੋ ਸਿਵਲ ਹਸਪਤਾਲ ਵਿਚ ਅਤੇ ਪੰਜਵਾਂ ਮਿ੍ਤਕ 75 ਸਾਲ ਮਰੀਜ਼ ਵਾਸੀ ਪਿੰਡ ਬਿਲਗਾ ਸਾਹਨੇਵਾਲ ਜੋ ਸਿੱਧੂ ਹਸਪਤਾਲ ਦੋਰਾਹਾ ਵਿਚ ਜੇਰੇ ਇਲਾਜ ਸੀ, ਸ਼ਾਮਿਲ ਹੈ, ਜਦਕਿ ਮਿ੍ਤਕਾਂ ਵਿਚ ਇਕ ਜ਼ਿਲ੍ਹਾ ਮੋਗਾ ਨਾਲ ਤੇ ਇਕ ਹੋਰ ਮਿ੍ਤਕ ਮਰੀਜ਼ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਸੀ।

ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 90,653 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 89.70 ਫ਼ੀਸਦੀ ਤੋਂ ਘੱਟ ਕੇ 89.42 ਫੀਸਦੀ ਹੋ ਗਈ ਹੈ। ਲੁਧਿਆਣਾ ਨਾਲ ਸਬੰਧਿਤ ਅੱਜ 5 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਇੱਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2158 ਹੋ ਗਿਆ ਹੈ।

ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇਸ ਵੇਲੇ ਜਿਹੜੇ ਮਰੀਜ਼ ਐਕਟਿਵ ਹਾਲਤ ਵਿਚ ਹਨ, ਉਨ੍ਹਾਂ ‘ਚੋਂ ਇਸ ਵੇਲੇ 8386 ਮਰੀਜ਼ ਆਪਣੇ ਘਰਾਂ ਵਿਚ ਹੀ ਇਕਾਂਤਵਾਸ ਹਨ, ਜਦਕਿ ਗੰਭੀਰ ਰੂਪ ਵਿਚ ਬਿਮਾਰ ਹੋਣ ਕਰਕੇ 20 ਮਰੀਜ਼ ਸਰਕਾਰੀ ਹਸਪਤਾਲਾਂ ਅਤੇ 157 ਮਰੀਜ਼ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ।

Facebook Comments

Trending

Copyright © 2020 Ludhiana Live Media - All Rights Reserved.