Connect with us

ਪੰਜਾਬੀ

ਹਲਕਾ ਪੱਛਮੀ ‘ਚ ਕੈਬਨਿਟ ਮੰਤਰੀ ਨੇ 1500 ਕਰੋੜ ਦਾ ਵਿਕਾਸ ਕਾਰਜ ਕਰਾਇਆ-ਮੱਕੜ

Published

on

In Halqa West, the Cabinet Minister has done a development work of Rs 1,500 crore

ਲੁਧਿਆਣਾ :   ਸ਼ਹਿਰ ਦੇ ਉਘੇ ਸਮਾਜ ਸੇਵਕ ਸੁਰਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਹਲਕਾ ਪੱਛਮੀ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਕਰਾਏ 1500 ਕਰੋੜ ਦੇ ਵਿਕਾਸਕਾਰਜਾਂ ਤੇ ਲੋਕ 20 ਫਰਵਰੀ 2022 ਨੂੰ ਮੋਹਰ ਲਗਾ ਕੇ ਲਗਾਤਾਰ ਤੀਸਰੀ ਵਾਰ ਵਿਧਾਇਕ ਬਣਾਉਣਗੇ।

ਸ. ਮੱਕੜ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਨਵੀਆਂ ਲਈਅਰ ਵੈਲੀਜ਼ ਬਣਾਈਆਂ, ਸਰਾਭਾ ਨਗਰ ਲਈਅਰ ਵੈਲੀ ਮੁੜ ਤੋਂ ਵਿਕਸਤ ਕੀਤੀ ਜਾ ਰਹੀ ਹੈ ਅਤੇ ਸਿੱਧਵਾਂ ਕੈਨਾਲ ਤੇ ਵਾਟਰ ਫਰੰਟ ਤਿਆਰ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ 100 ਕਰੋੜ ਤੋਂ ਵੱਧ ਰਕਮ ਨਾਲ ਪੱਖੋਵਾਲ ਰੋਡ ਤੇ ਰੇਲਵੇ ਉਵਰਬਿ੍ਜ, ਰੇਲਵੇ ਅੰਡਰਬਿ੍ਜ ਦਾ ਨਿਰਮਾਣ ਕਰਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਲਗਭਗ ਸਾਰੀਆਂ ਸੜਕਾਂ ਨਵੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 38 ਕਰੋੜ ਦੀ ਲਾਗਤ ਨਾਲ ਸਰਾਭਾ ਨਗ ਮਾਰਕੀਟ ਅਤੇ ਮਲਹਾਰ ਰੋਡ ਨੂੰ ਸਮਾਰਟ ਬਣਾਇਆ ਗਿਆ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਭਾਰਤ ਭੂਸ਼ਣ ਆਸ਼ੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।

Facebook Comments

Trending