Connect with us

ਪੰਜਾਬੀ

ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਲਗਾਏ ਚਾਰ-ਚੰਨ

Published

on

In Anand Pandit's Diwali party, Bollywood stars put four moons

ਦੇਸ਼ ਭਰ ’ਚ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿਲਾਵੀ ਦਾ ਤਿਉਹਾਰ ਕੱਲ੍ਹ ਦੇਸ਼ ’ਚ ਮਨਾਇਆ ਜਾਵੇਗਾ। ਅਜਿਹੇ ’ਚ ਬਾਲੀਵੁੱਡ ਸਿਤਾਰਿਆਂ ਦੀ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਹਰ ਕੋਈ ਪ੍ਰੀ-ਦੀਵਾਲੀ ਮਨਾ ਰਿਹਾ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਆਨੰਦ ਪੰਡਿਤ ਨੇ ਵੀ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਇਸ ਦੌਰਾਨ ਬਾਲੀਵੁੱਡ ਸਿਤਾਰੇ ਪਾਰਟੀ ’ਚ ਚਮਕਦੇ ਨਜ਼ਰ ਆਏ। ਅਮਿਤਾਭ ਬੱਚਨ ਤੋਂ ਲੈ ਕੇ ਅਕਸ਼ੈ ਕੁਮਾਰ ਤੱਕ ਮਸ਼ਹੂਰ ਸਿਤਾਰੇ ਪਾਰਟੀ ’ਚ ਮਹਿਫ਼ਲ ਲੁੱਟਦੇ ਨਜ਼ਰ ਆਏ।

ਅਮਿਤਾਭ ਬੱਚਨ ਨੇ ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰ ਨੇ ਪ੍ਰਿੰਟਿਡ ਕੁੜਤੇ ਅਤੇ ਪਜਾਮੇ ’ਚ ਨਜ਼ਰ ਆਏ। ਅਮਿਤਾਭ ਬੱਚਨ ਨੇ ਆਨੰਦ ਪੰਡਿਤ ਨਾਲ ਦੀਵਾਲੀ ਪੂਜਾ ਵੀ ਕੀਤੀ।

ਇਸ ਪਾਰਟੀ ਮੌਕੇ ਰਿਤਿਕ ਰੋਸ਼ਨ ਵੀ ਨਜ਼ਰ ਆਏ। ਦੀਵਾਲੀ ਪਾਰਟੀ ’ਚ ਰਿਤਿਕ ਕੈਜ਼ੂਅਲ ਲੁੱਕ ’ਚ ਨਜ਼ਰ ਆਏ। ਇਸ ਦੌਰਾਨ ਅਦਾਕਾਰ ਨੇ ਆਨੰਦ ਪੰਡਿਤ ਅਤੇ ਉਨ੍ਹਾਂ ਦੀ ਪਤਨੀ ਨਾਲ ਕੈਮਰੇ ਸਾਹਮਣੇ ਪੋਜ਼ ਦਿੱਤੇ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਜ਼ਰ ਆਏ। ਅਦਾਕਾਰ ਦੇ ਲੁੱਕ ਦੀ ਗੱਲ ਕਰੀਏ ਤਾਂ ਅਰਸ਼ੈ ਆਫ਼-ਵਾਈਟ ਕੁੜਤੇ-ਪਜਾਮੇ ’ਚ ਨਜ਼ਰ ਆਏ।

ਬੀ-ਟਾਊਨ ਦੀ ਮਸ਼ਹੂਰ ਜੋੜੀ ਅਜੇ ਦੇਵਗਨ ਅਤੇ ਕਾਜੋਲ ਨੇ ਪਾਰਟੀ ’ਚ ਚਾਰ-ਚੰਨ ਲਗਾਏ। ਦੋਵੇਂ ਕੈਮਰੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਕਾਜੋਲ ਨੇ ਪਿੰਕ ਕਲਰ ਦੀ ਖੂਬਸੂਰਤ ਸਾੜ੍ਹੀ ਪਾਈ ਹੋਈ ਹੈ ਅਤੇ ਪਤੀ ਅਜੇ ਨੇ ਬਲੂ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।

ਆਨੰਦ ਪੰਡਿਤ ਦੀ ਇਸ ਪਾਰਟੀ ’ਚ ਅਨੁਪਮ ਖ਼ੇਰ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ। ਚਿੱਟੇ ਕੁੜਤੇ ਪਜਾਮੇ ਨਾਲ ਸ਼ੂਅਜ਼ ਪਾਏ ਨਜ਼ਰ ਆਏ।

ਇਸ ਮੌਕੇ ’ਤੇ ਕ੍ਰਿਤੀ ਸੈਨਸ ਖੂਬਸੂਰਤ ਲਹਿੰਗਾ ’ਚ ਨਜ਼ਰ ਆਈ। ਅਦਾਕਾਰਾ ਰਵਾਇਤੀ ਲੁੱਕ ’ਚ ਹਰ ਕਿਸੇ ਦਾ ਦਿੱਲ ਜਿੱਤਦੀ ਨਜ਼ਰ ਆਈ। ਅਦਾਕਾਰਾ ਨੇ ਪਿੰਕ ਪ੍ਰਿੰਡਿਟ ਲਹਿੰਗਾ ਪਾਇਆ ਹੋਇਆ ਸੀ।

ਸਿਧਾਰਥ ਮਲਹੋਤਰਾ ਲਾਲ ਅਤੇ ਕਾਲੇ ਰੰਗ ਦੇ ਕੁੜਤੇ-ਪਜਾਮੇ ’ਚ ਸ਼ਾਨਦਾਰ ਲੱਗ ਰਹੇ ਸਨ। ਅਦਾਕਾਰ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

ਅਦਾਕਾਰਾ ਅੰਕਿਤਾ ਲੋਖੰਡੇ ਵੀ ਆਪਣੇ ਪਤੀ ਵਿੱਕੀ ਜੈਨ ਨਾਲ ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ਦਾ ਹਿੱਸਾ ਬਣੀ। ਇਸ ਦੌਰਾਨ ਇਹ ਜੋੜਾ ਰਵਾਇਤੀ ਲੁੱਕ ’ਚ ਨਜ਼ਰ ਆਇਆ। ਅੰਕਿਤਾ ਜਿੱਥੇ ਚਿੱਟੇ ਰੰਗ ਦੀ ਖੂਬਸੂਰਤ ਸਾੜੀ ‘ਚ ਨਜ਼ਰ ਆ ਰਹੀ ਸੀ, ਉਥੇ ਵਿੱਕੀ ਕ੍ਰੀਮ ਰੰਗ ਦੇ ਕੁੜਤੇ ਪਜਾਮੇ ’ਚ ਸ਼ਾਨਦਾਰ ਨਜ਼ਰ ਆ ਰਹੇ ਸਨ।

ਇਸ ਪਾਰਟੀ ’ਚ ਅਦਾਕਾਰਾ ਅਦਿਤੀ ਰਾਓ ਹੈਦਰੀ ਕਾਫ਼ੀ ਖੂਬਸੂਰਤ ਨਜ਼ਰ ਆਈ। ਅਦਾਕਾਰਾ ਨੇ ਇਸ ਲਾਲ ਅਤੇ ਨੀਲੇ ਰੰਗ ਦੇ ਲਹਿੰਗਾ ’ਚ ਚਾਰ-ਚੰਨ ਲਗਾਏ।

 

Facebook Comments

Trending