ਪੰਜਾਬੀ

ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਓ

Published

on

ਲੁਧਿਆਣਾ : ਭਗਵਾਨ ਜਗਨਨਾਥ ਰੱਥ ਯਾਤਰਾ ਭਲਕੇ 20 ਜੂਨ ਨੂੰ ਸ਼ਾਮ 4 ਵਜੇ ਜਗਰਾਓਂ ਪੁਲ ਸਥਿਤ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋਵੇਗੀ, ਜੋ ਫਾਊਂਟੇਨ ਚੌਂਕ, ਘੁਮਾਰ ਮੰਡੀ, ਆਰਤੀ ਚੌਂਕ ਤੋਂ ਹੁੰਦੇ ਹੋਏ ਫਿਰੋਜ਼ਪੁਰ ਰੋਡ ’ਤੇ ਸ਼ਹਿਨਸ਼ਾਹ ਪੈਲੇਸ ’ਤੇ ਖ਼ਤਮ ਹੋਵੇਗੀ। ਯਾਤਰਾ ਮਾਰਗ ਵਿਚ ਕਿਸੇ ਵੀ ਟ੍ਰੈਫਿਕ ਜਾਮ ਤੋਂ ਬਚਣ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਚਲਾਉਣ ਲਈ ਪੁਲਸ ਵੱਲੋਂ ਡਾਇਵਰਸ਼ਨ ਪੁਆਇੰਟ ਜਾਰੀ ਕੀਤੇ ਗਏ ਹਨ।

ਦੁਰਗਾ ਮਾਤਾ ਮੰਦਰ ਤੋਂ ਫਾਊਂਨਟੇਨ ਚੌਂਕ ਜਾਣ ਵਾਲੀ ਟ੍ਰੈਫਿਕ ਨੂੰ ਭਾਰਤ ਨਗਰ ਚੌਂਕ ਵਾਇਆ ਮਾਲ ਰੋਡ ਭੇਜਿਆ ਜਾਵੇਗਾ। ਫਾਊਂਨਟੇਨ ਚੌਂਕ ਤੋਂ ਜਗਰਾਓਂ ਪੁਲ ਵੱਲ ਜਾਣ ਵਾਲਾ ਟ੍ਰੈਫਿਕ ਓਲਡ ਸੈਸ਼ਨ ਚੌਂਕ ਤੋਂ ਲੱਕੜ ਪੁਲ ਵੱਲੋਂ ਅੱਗੇ ਜਾਵੇਗਾ ਜਾਂ ਮਾਲ ਰੋਡ ਤੋਂ ਭਾਰਤ ਨਗਰ ਚੌਂਕ ਹੁੰਦੇ ਹੋਏ ਅੱਗੇ ਭੇਜੀ ਜਾਵੇਗੀ। ਇਸ ਤਰ੍ਹਾਂ ਸਮਿੱਟਰੀ ਰੋਡ ਅਤੇ ਕਾਲਜ ਰੋਡ ਤੋਂ ਫਾਊਂਨਟੇਨ ਚੌਂਕ ਵੱਲ ਜਾਣ ਵਾਲੇ ਵਾਹਨ ਚਾਲਕ ਓਲਡ ਸੈਸ਼ਨ ਚੌਂਕ ਤੋਂ ਅੱਗੇ ਜਾਣਗੇ ।

ਇਸੇ ਹੀ ਤਰ੍ਹਾਂ ਕਾਲਜ ਰੋਡ, ਕਾਲੀਆ ਸਵੀਟ ਤੋਂ ਘੁਮਾਰ ਮੰਡੀ ਵੱਲ ਜਾਣ ਵਾਲਾ ਟ੍ਰੈਫਿਕ ਡਿਜ਼ਨੀਲੈਂਡ ਸਕੂਲ, ਨੇੜੇ ਸ਼ਿਵ ਮੰਦਰ ਰੋਡ ਤੋਂ ਹੁੰਦੇ ਹੋਏ ਰੋਜ਼ ਗਾਰਡਨ ਰੋਡ ਵੱਲ ਅੱਗੇ ਜਾ ਸਕੇਗਾ। ਸੱਗੂ ਚੌਂਕ ਤੋਂ ਆਰਤੀ ਚੌਂਕ ਵੱਲ ਜਾਣ ਵਾਲਾ ਟ੍ਰੈਫਿਕ ਮਾਇਆ ਨਗਰ ਰੋਡ ਤੋਂ ਹੁੰਦੇ ਹੋਏ ਕਾਲਜ ਰੋਡ ਰਾਹੀਂ ਅੱਗੇ ਜਾਵੇਗਾ। ਇਸੇ ਤਰ੍ਹਾਂ ਭਾਰਤ ਨਗਰ ਚੌਂਕ ਤੋਂ ਫਾਊਂਨਟੇਨ ਚੌਂਕ ਵੱਲ ਆਉਣ ਵਾਲਾ ਟ੍ਰੈਫਿਕ ਛਤਰੀ ਚੌਂਕ ਤੋਂ ਖੱਬੇ ਰਾਣੀ ਝਾਂਸੀ ਰੋਡ ਤੋਂ ਅੱਗੇ ਭੇਜਿਆ ਜਾਵੇਗਾ।

ਭਾਈ ਬਾਲਾ ਚੌਂਕ ਤੋਂ ਘੁਮਾਰ ਮੰਡੀ ਵੱਲ ਜਾਣ ਵਾਲਾ ਟ੍ਰੈਫਿਕ ਭਾਈ ਬਾਲਾ ਚੌਂਕ ਤੋਂ ਮਾਲ ਰੋਡ ਰਾਹੀਂ ਅੱਗੇ ਜਾਵੇਗਾ। ਮਲਹਾਰ ਲਾਈਟਾਂ ਤੋਂ ਆਰਤੀ ਵੱਲ ਜਾਣ ਵਾਲਾ ਟ੍ਰੈਫਿਕ ਮਲਹਾਰ ਰੋਡ ਤੋਂ ਹੁੰਦੇ ਹੋਏ ਹੀਰੋ ਬੇਕਰੀ ਚੌਂਕ ਤੋਂ ਪੱਖੋਵਾਲ ਰੋਡ ਵਾਇਆ ਭਾਈ ਬਾਲਾ ਚੌਂਕ ਅੱਗੇ ਜਾ ਸਕੇਗਾ। ਮਲਹਾਰ ਲਾਈਟਾਂ ਤੋਂ ਆਰਤੀ ਚੌਂਕ ਵੱਲ ਜਾਣ ਵਾਲਾ ਟ੍ਰੈਫਿਕ ਸਰਕਟ ਹਾਊਸ ਰੋਡ ਤੋਂ ਅੱਗੇ ਹੁੰਦੇ ਹੋਏ ਸੱਗੂ ਚੌਂਕ ਰਾਹੀਂ ਅੱਗੇ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.