ਪੰਜਾਬੀ
CISCE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਲਿਆ ਗਿਆ ਇਹ ਅਹਿਮ ਫ਼ੈਸਲਾ
Published
2 years agoon

ਲੁਧਿਆਣਾ : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਅਗਲੇ ਸਾਲ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਕੁੱਝ ਬਦਲਾਅ ਕੀਤੇ ਹਨ। ਇਸ ਲੜੀ ਤਹਿਤ ਕੌਂਸਲ ਵਲੋਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ’ਚ ਹੁਣ ਇਕ ਹੀ ਸਾਲ ਦੇ ਸਿਲੇਬਸ ’ਤੇ ਪ੍ਰਸ਼ਨ ਪੁੱਛਿਆ ਜਾਵੇਗਾ। ਮਤਲਬ 10ਵੀਂ ’ਚ 10ਵੀਂ ਦਾ ਅਤੇ 12ਵੀਂ ’ਚ 12ਵੀਂ ਕਲਾਸ ਦੇ ਸਿਲੇਬਸ ’ਚੋਂ ਹੀ ਪ੍ਰਸ਼ਨ ਪੁੱਛੇ ਜਾਣਗੇ। ਵਿਦਿਆਰਥੀਆਂ ਲਈ ਇਹ ਬਦਲਾਅ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਹੁਣ ਤੱਕ 10ਵੀਂ ’ਚ 9ਵੀਂ ਅਤੇ 10ਵੀਂ ਅਤੇ 12ਵੀਂ ਬੋਰਡ ਵਿਚ 11ਵੀਂ ਅਤੇ 12ਵੀਂ ਕਲਾਸ ਦੇ ਸਿਲੇਬਸ ’ਚੋਂ ਪ੍ਰਸ਼ਨ ਪੁੱਛੇ ਜਾਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਬਦਲਾਅ ਨੈਸ਼ਨਲ ਐਜੂਕੇਸ਼ਨ ਪਾਲਿਸੀ ਤਹਿਤ ਵੀ ਕੀਤੇ ਗਏ ਹਨ ਕਿਉਂਕਿ ਪਾਲਿਸੀ ਦਾ ਮਕਸਦ ਵਿਦਿਆਰਥੀਆਂ ’ਤੇ ਸਿਲੇਬਸ ਦਾ ਫਾਲਤੂ ਬੋਝ ਘਟਾਉਣਾ ਵੀ ਹੈ। ਇਸ ਨੂੰ ਸਾਲ 2024 ਦੀ ਬੋਰਡ ਪ੍ਰੀਖਿਆ ’ਚ ਲਾਗੂ ਕੀਤਾ ਜਾਵੇਗਾ। ਹਾਲਾਂਕਿ 10ਵੀਂ ਅਤੇ 12ਵੀਂ ’ਚ ਇੰਗਲਿਸ਼ ਦੇ ਕਲਾਸ ਵਾਈਜ਼ ਸਿਲੇਬਸ ਵੀ ਜਾਰੀ ਹੋਣਗੇ।
ਅੰਗਰੇਜ਼ੀ ਵਿਸ਼ੇ ਦਾ 9ਵੀਂ ਅਤੇ 10ਵੀਂ ਦਾ ਵੱਖ-ਵੱਖ ਸਿਲੇਬਸ ਜਾਰੀ ਕੀਤਾ ਗਿਆ ਹੈ। ਨਾਲ ਹੀ 11ਵੀਂ ਅਤੇ 12ਵੀਂ ਦਾ ਵੀ ਸਿਲੇਬਸ ਵੱਖ-ਵੱਖ ਜਾਰੀ ਹੋਵੇਗਾ। ਕੌਂਸਲ ਨੇ 11ਵੀਂ ਅਤੇ 12ਵੀਂ ਦੇ ਵਿਗਿਆਨ, ਕਲਾ ਅਤੇ ਕਾਮਰਸ ਦੇ ਸਿਲੇਬਸ ’ਚ ਬਦਲਾਅ ਕੀਤਾ ਹੈ। ਇਸ ’ਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਕਾਮਰਸ, ਅਕਾਊਂਟ, ਇਤਿਹਾਸ, ਭੂਗੋਲ, ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ, ਲੀਗਲ ਸਟੱਡੀਜ਼, ਗਣਿਤ ਤੇ ਕੰਪਿਊਟਰ ਵਿਸ਼ੇ ਸ਼ਾਮਲ ਹਨ।
You may like
-
ਪਾਠਕ੍ਰਮਾਂ ਵਿੱਚ ਮਨਮਾਨੀ ਕਾਂਟੀ-ਛਾਂਟੀ ਭਗਵੇੰਕਰਨ ਦੀ ਇੱਕ ਕੋਝੀ ਚਾਲ – ਡੀ ਟੀ ਐਫ
-
10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ
-
ਸਾਲ ’ਚ 2 ਵਾਰ ਹੋਵੇਗੀ ਬੋਰਡ ਪ੍ਰੀਖਿਆ? ਜਾਣੋ ਕੇਂਦਰ ਸਰਕਾਰ ਦੀ ਕਮੇਟੀ ਦੀ ਸਿਫਾਰਿਸ਼
-
ਦੋਸਤ ਦੀ ਜਗ੍ਹਾ 10ਵੀਂ ਜਮਾਤ ਦਾ ਪੰਜਾਬੀ-A ਦਾ ਪੇਪਰ ਦੇਣ ਪੁੱਜਾ ਨੌਜਵਾਨ ਗ੍ਰਿਫ਼ਤਾਰ
-
10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ PSEB ਚੁੱਕ ਸਕਦੈ ਅਹਿਮ ਕਦਮ
-
PSEB ਦਾ ਨਵਾਂ ਫ਼ਰਮਾਨ, ਹੁਣ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕਰ ਦਿੱਤੇ ਇਹ ਨਿਰਦੇਸ਼