Connect with us

ਪੰਜਾਬੀ

ਡੈਂਡਰਫ ਦੀ ਕਰਨਾ ਚਾਹੁੰਦੇ ਹੋ ਛੁੱਟੀ ਤਾਂ ਇਨ੍ਹਾਂ ਤਰੀਕਿਆਂ ਨਾਲ ਕਰੋ ਐਲੋਵੇਰਾ ਦਾ ਇਸਤੇਮਾਲ

Published

on

If you want to get rid of dandruff then use aloe vera in these ways

ਅੱਜਕੱਲ੍ਹ ਵਾਲਾਂ ‘ਚ ਡੈਂਡਰਫ ਦੀ ਸਮੱਸਿਆ ਆਮ ਹੈ। ਇਹ ਸਕੈਲਪ ‘ਤੇ ਖੁਜਲੀ ਤੇ ਸੋਜ ਦਾ ਕਾਰਨ ਬਣਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਉਪਚਾਰ ਅਪਣਾ ਸਕਦੇ ਹੋ। ਇਨ੍ਹਾਂ ਉਪਚਾਰਾਂ ਦੀ ਮਦਦ ਨਾਲ ਡੈਂਡਰਫ ਨੂੰ ਖਤਮ ਕੀਤਾ ਜਾ ਸਕਦਾ ਹੈ। ਵਾਲਾਂ ਦੀ ਦੇਖਭਾਲ ਵਿੱਚ ਐਲੋਵੇਰਾ ਨੂੰ ਸ਼ਾਮਲ ਕਰਕੇ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕਰੀਏ।

1. ਨਿੰਬੂ ਦੇ ਨਾਲ :
ਤੁਸੀਂ ਐਲੋਵੇਰਾ ਤੇ ਨਿੰਬੂ ਦੀ ਵਰਤੋਂ ਕਰ ਕੇ ਡੈਂਡਰਫ ਤੋਂ ਛੁਟਕਾਰਾ ਪਾ ਸਕਦੇ ਹੋ। ਇਸਦੇ ਲਈ ਇੱਕ ਕਟੋਰੀ ਵਿਚ 3-4 ਚੱਮਚ ਐਲੋਵੇਰਾ ਜੈੱਲ ਲਓ, ਇਕ ਜਾਂ ਦੋ ਚੱਮਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨਾਲ ਸਕੈਲਪ ਦੀ ਮਾਲਿਸ਼ ਕਰੋ, ਲਗਪਗ 30 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।

2. ਐੱਪਲ ਸਾਈਡਰ ਵਿਨੇਗਰ :
ਐਲੋਵੇਰਾ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਡੈਂਡਰਫ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਇਕ ਕਟੋਰੀ ‘ਚ 4-5 ਚੱਮਚ ਐਲੋਵੇਰਾ ਜੈੱਲ ਲਓ, ਉਸ ‘ਚ ਇਕ ਚੱਮਚ ਸਿਰਕਾ ਤੇ ਇਕ ਚੱਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਵਾਲਾਂ ਦੀ ਮਾਲਿਸ਼ ਕਰੋ। ਕਰੀਬ 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।

3. ਦਹੀਂ ਤੇ ਐਲੋਵੇਰਾ ਜੈੱਲ :
ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਹੀਂ ਤੇ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਕਟੋਰੀ ‘ਚ ਅੱਧਾ ਕੱਪ ਦਹੀਂ ਲਓ, ਉਸ ‘ਚ ਇਕ ਚਮਚ ਐਲੋਵੇਰਾ ਜੈੱਲ ਤੇ ਜੈਤੂਨ ਦਾ ਤੇਲ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਪੇਸਟ ਨੂੰ ਵਾਲਾਂ ‘ਤੇ ਲਗਾਓ, ਲਗਪਗ 30 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।

4. ਐਲੋਵੇਰਾ ਤੇ ਨਾਰੀਅਲ ਤੇਲ :
ਇਸ ਦੇ ਲਈ ਇਕ ਕਟੋਰੀ ‘ਚ 2 ਚੱਮਚ ਐਲੋਵੇਰਾ ਜੈੱਲ ਲਓ, ਉਸ ‘ਚ ਨਾਰੀਅਲ ਦਾ ਤੇਲ ਮਿਲਾਓ। ਇਸ ਮਿਸ਼ਰਣ ਨਾਲ ਸਕੈਲਪ ਦੀ ਮਾਲਿਸ਼ ਕਰੋ। ਲਗਪਗ 30 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਧੋਤਾ ਜਾ ਸਕਦਾ ਹੈ।

Facebook Comments

Trending