Connect with us

ਪੰਜਾਬੀ

ਲੋਕਾਂ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਕੀਤੇ ਭਿ੍ਸ਼ਟਾਚਾਰ ਤੋਂ ਜਾਗੂਰਕ ਕਰਾਂਗਾ – ਐਡ. ਸਿੱਧੂ

Published

on

I will make people aware of the corruption committed by Cabinet Minister Bharat Bhushan Ashu - Ed. Sidhu

ਲੁਧਿਆਣਾ :   ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਪੱਛਮੀ ਤੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਟਿਕਟ ਦਿੱਤੇ ਜਾਣ ਤੇ ਸ. ਸਿੱਧੂ ਨੇ ਭਾਜਪਾ ਹਾਈਕਮਾਂਡ ਅਤੇ ਜ਼ਿਲ੍ਹਾ ਯੂਨਿਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੈ ਕਿ ਉਹ ਪਾਰਟੀ ਦੀਆਂ ਪੰਜਾਬ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਕੇ ਲੋਕਾਂ ਨੂੰ ਕਾਂਗਰਸ ਸਰਕਾਰ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਕੀਤੇ ਭਿ੍ਸ਼ਟਾਚਾਰ ਤੋਂ ਜਾਗੂਰਕ ਕਰਾਉਣਗੇ ਅਤੇ ਹਾਈਕਮਾਂਡ ਵਲੋਂ ਮੇਰੇ ਤੇ ਜਿਤਾਏ ਵਿਸ਼ਵਾਸ਼ ਨੂੰ ਕਾਇਮ ਰੱਖਦੇ ਹੋਏ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ।

ਉਨ੍ਹਾਂ ਦੱਸਿਆ ਕਿ ਭਾਰਤ ਭੂਸ਼ਨ ਆਸ਼ੂ ਵਲੋਂ ਪਿਛਲੇ 5 ਸਾਲ ਦੌਰਾਨ ਪਹਿਲਾਂ ਵਿਧਾਇਕ ਅਤੇ ਮੁੜ ਕੈਬਨਿਟ ਮੰਤਰੀ ਵਜੋਂ ਹਲਕੇ ‘ਚ ਵਿਕਾਸਕਾਰਜ ਕਰਾਉਣ ਦੇ ਨਾਮ ਤੇ ਆਪਣੀ ਅਤੇ ਸਮਰਥਕਾਂ ਦੀ ਜੇਬ ਭਰਨ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਕੀਤੇ ਘੁਟਾਲਿਆਂ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ।

ਐਡਵੋਕੇਟ ਸਿੱਧੂ ਨੂੰ ਟਿਕਟ ਮਿਲਣ ‘ਤੇ ਭਾਜਪਾ ਆਗੂ/ਵਰਕਰ ਭਾਰੀ ਗਿਣਤੀ ‘ਚ ਉਨ੍ਹਾਂ ਨੂੰ ਵਧਾਈ ਦੇਣ ਲਈ ਪੁੱਜ ਗਏ। ਇਸ ਮੌਕੇ ਭਾਜਪਾ ਦੀ ਐਸ.ਬੀ.ਐਮ. ਨਗਰ ਮੰਡਲ, ਸੰਜੀਵ ਪੁਰੀ, ਅਮਰ ਨਗਰ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸਚਦੇਵਾ, ਭਾਰਤ ਨਗਰ ਮੰਡਲ ਪ੍ਰਧਾਨ ਰਕੇਸ਼ ਜੱਗੀ, ਵਿਨੋਦ ਕੁਮਾਰ ਵੀਨੂੰ, ਹੈਪੀ ਬਾਂਸਲ, ਦੇਵ ਗਰੋਵਰ ਆਦਿ ਮੌਜੂਦ ਸਨ।

Facebook Comments

Trending