Connect with us

ਅਪਰਾਧ

ਲੁਧਿਆਣਾ ‘ਚ ਹਥਿਆਰ ਦਿਖਾ ਕੇ ਪਤੀ-ਪਤਨੀ ਨੂੰ ਲੁੱਟਿਆ, 3 ਨੌਜਵਾਨਾਂ ਨੇ 2 ਮੋਬਾਇਲ, ਕੰਨਾਂ ਦੀਆਂ ਵਾਲੀਆਂ ਅਤੇ 3 ਹਜ਼ਾਰ ਦੀ ਖੋਹੀ ਨਕਦੀ

Published

on

Husband and wife robbed in Ludhiana, 3 youths looted 2 mobile phones, earrings and Rs 3,000 cash

ਲੁਧਿਆਣਾ : ਮਹਾਨਗਰ ਲੁਧਿਆਣਾ ‘ਚ ਸਨੈਚਿੰਗ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਥਾਣਾ ਡਵੀਜ਼ਨ ਨੰਬਰ 6 ਦੇ ਅਧੀਨ ਆਉਂਦੇ ਗਿੱਲ ਚੌਕ ‘ਚ ਦੁਪਹਿਰ 12.30 ਵਜੇ ਇਕ ਪਤੀ-ਪਤਨੀ ਨਾਲ ਲੁੱਟਖੋਹ ਕੀਤੀ ਗਈ । ਹਥਿਆਰ ਦਿਖਾ ਕੇ ਬਾਈਕ ਸਵਾਰ ਬਦਮਾਸ਼ਾਂ ਨੇ ਪਤੀ-ਪਤਨੀ ਤੋਂ 2 ਮੋਬਾਇਲ, ਔਰਤ ਦੀਆਂ ਵਾਲੀਆਂ ਅਤੇ 3 ਹਜ਼ਾਰ ਦੀ ਨਕਦੀ ਖੋਹ ਲਈ।

ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਚ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ। ਬਦਮਾਸ਼ਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕੋਲੋਂ 2 ਮੋਬਾਇਲ, 3 ਹਜ਼ਾਰ ਦੀ ਨਕਦੀ ਅਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਇਸ ਮਾਮਲੇ ਚ ਥਾਣਾ ਡਵੀਜ਼ਨ ਨੰ 6 ਦੀ ਐੱਸ ਐੱਚ ਓ ਮਧੂ ਬਾਲਾ ਨੇ ਦੱਸਿਆ ਕਿ ਉਹ ਇਲਾਕੇ ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਦੇਖ ਰਹੇ ਹਨ। ਪੀੜਤਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comments

Trending