Connect with us

ਇੰਡੀਆ ਨਿਊਜ਼

ਹੇਮਕੁੰਟ ਸਾਹਿਬ ਲਈ ਘੋੜਾ-ਖੱਚਰ ਤੇ ਡੰਡੀ-ਕੰਡੀ ਦੀ ਦਰ ਤੈਅ

Published

on

Horse-mule and Dandi-Kandi rates fixed for Hemkunt Sahib

ਚਮੋਲੀ : ਕਪਾਟ ਖੁੱਲ੍ਹਣ ਦੀ ਤਰੀਕ ਨੇੜੇ ਆਉਂਦੇ ਹੀ ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੰਚਾਇਤ ਚਮੋਲੀ, ਪ੍ਰਸ਼ਾਸਨ ਤੇ ਈਕੋ ਵਿਕਾਸ ਕਮੇਟੀ ਵੱਲੋਂ ਘੋੜਾ-ਖੱਚਰ ਤੇ ਡੰਡੀ-ਕੰਡੀ ਦੀ ਦਰ ਵੀ ਤੈਅ ਕਰ ਦਿੱਤੀ ਗਈ ਹੈ। ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਪਾਟ 22 ਮਈ ਨੂੰ ਖੋਲ੍ਹੇ ਜਾਣੇ ਹਨ।

ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਵਣ ਵਿਭਾਗ ਦੀ ਦੇਖ-ਰੇਖ ਵਿਚ ਘੋੜਾ ਖੱਚਰ ਤੇ ਡੰਡੀ-ਕੰਡੀ ਦੇ ਸੰਚਾਲਨ ਕੀਤਾ ਜਾਂਦਾ ਹੈ। ਇਸ ਦੇ ਲਈ ਕਮੇਟੀ ਵੱਲੋਂ ਰਾਸ਼ੀ ਵਸੂਲੀ ਜਾਂਦੀ ਹੈ। ਜਾਰੀ ਕੀਤੀਆਂ ਦਰਾਂ ਇਸ ਤਰ੍ਹਾਂ ਹਨ : ਪੈਦਲ ਮਜ਼ਦੂਰੀ 25 ਕਿਲੋ ਤਕ 2500 ਰੁਪਏ, 50 ਕਿਲੋ ਤਕ 3700 ਰੁਪਏ, ਘੋੜਾ-ਖੱਚਰ 60 ਕਿਲੋ ਤਕ 3700 ਰੁਪਏ, 90 ਕਿਲੋ ਤਕ 4300 ਰੁਪਏ, ਡੰਡੀ-ਕੰਡੀ 75 ਕਿਲੋ ਤਕ 14550 ਰੁਪਏ ਤੇ ਸੌ ਕਿਲੋ ਤਕ 18250 ਰੁਪਏ ਹਨ।

Facebook Comments

Trending