Connect with us

ਦੁਰਘਟਨਾਵਾਂ

ਸਕੂਟਰਾਂ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ ਨਾਲ ਸਮਾਨ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

Published

on

A fire broke out in a scooter shop, burning goods to ashes, fire brigade found.

ਲੁਧਿਆਣਾ : ਬੁੱਧਵਾਰ ਸਵੇਰੇ ਸੁਭਾਨੀ ਬਿਲਡਿੰਗ ਚੌਕ ਚ ਪੈਂਦੇ ਬੰਬੇ ਸਪੋਰਟ ਸੈਂਟਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ।ਮੁੱਢਲੀ ਜਾਂਚ ਤੋਂ ਬਾਅਦ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ।ਸੂਚਨਾ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ । ਫਾਇਰ ਬ੍ਰਿਗੇਡ ਦੀ ਟੀਮ ਨੇ ਕੁਝ ਹੀ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ।

ਇਸ ਇਲਾਕੇ ਵਿੱਚ ਦਰਜਨਾਂ ਬੈਟਰੀਆਂ ਦੀਆਂ ਦੁਕਾਨਾਂ ਹਨ । ਦੁਕਾਨਾਂ ਵਿੱਚ ਪਈਆਂ ਹਜ਼ਾਰਾਂ ਬੈਟਰੀਆਂ ਦੇ ਅੰਦਰ ਭਾਰੀ ਮਾਤਰਾ ਵਿਚ ਤੇਜ਼ਾਬ ਹੁੰਦਾ ਹੈ । ਜੇਕਰ ਅੱਗ ਵਧ ਜਾਂਦੀ ਤਾਂ ਏਨਾ ਵੱਡਾ ਹਾਦਸਾ ਵਾਪਰ ਜਾਂਦਾ ਕਿ ਪ੍ਰਸ਼ਾਸਨ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ । ਪ੍ਰਸ਼ਾਸਨ ਵੱਲੋਂ ਨਾ ਤਾਂ ਇਸ ਇਲਾਕੇ ਵਿੱਚ ਅੱਗ ਬੁਝਾਊ ਯੰਤਰਾਂ ਤੇ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਅਜਿਹੀ ਪਾਈਪਲਾਈਨ ਪਾਈ ਗਈ ਹੈ ਜਿਸ ਦੇ ਜ਼ਰੀਏ ਹਾਦਸਾ ਵਾਪਰਨ ਤੇ ਅੱਗ ਬੁਝਾਈ ਜਾ ਸਕੇ ।

Facebook Comments

Trending