Connect with us

ਪੰਜਾਬੀ

ਮੁੱਲਾਂਪੁਰ ‘ਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 11 ਨੂੰ

Published

on

Honors Ceremony at Mullanpur and Poet Darbar 11

ਮੁੱਲਾਂਪੁਰ ਦਾਖਾ / ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਥਾਨਕ ਗੁਰਮਤਿ ਭਵਨ ਵਿਖੇ 11 ਦਸਬੰਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਜਿਸਦੇ ਮੁੱਖ ਮਹਿਮਾਨ ਸਮਾਜ ਸੇਵੀ ਕੁਲਦੀਪ ਸਿੰਘ ਈਸੇਵਾਲ ਅਤੇ ਪ੍ਰਧਾਨਗੀ ਰੰਗ ਕਰਮੀ ਸਾਥੀ ਸੁਰਿੰਦਰ ਸ਼ਰਮਾ ਕਰਨਗੇ।

ਉੱਕਤ ਜਾਣਕਾਰੀ ਦਿੰਦਿਆਂ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਅਤੇ ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਬਲਦੇਵ ਕੈਂਥ ਹਿੱਸੋਵਾਲ ਪੁਰਸਕਾਰ ਦਰਸ਼ਨ ਸਿੰਘ ਬੋਪਾਰਾਏ ਨੂੰ, ਕਵੀਸ਼ਰ ਮਥਰਾ ਸਿੰਘ ਚੀਮਾ ਪੁਰਸਕਾਰ ਅਮਨਦੀਪ ਸਿੰਘ ਟੱਲੇਵਾਲੀਆ ਨੂੰ, ਅਮਰਜੀਤ ਕੌਰ ਸ਼ੇਖੂਪੁਰਾ ਯਾਦਗਾਰੀ ਪੁਰਸਕਾਰ ਪੋ੍. ਕੰਵਲ ਿਢਲੋਂ ਨੂੰ, ਪ੍ਰਵਾਨਾ ਪੁੜੈਣ ਕਵਿਤਾ ਪੁਰਸਕਾਰ ਰਾਜਵਿੰਦਰ ਮੀਰ ਨੂੰ, ਹਰਭਜਨ ਹਲਵਾਰਵੀ ਪੁਰਸਕਾਰ ਸ਼ਬਦੀਸ਼ ਨੂੰ, ਹਰਚੰਦ ਸਿੰਘ ਜਾਂਗਪੁਰੀ ਪੁਰਸਕਾਰ ਅਮਨਦੀਪ ਦਰਦੀ ਨੂੰ ਦਿੱਤੇ ਜਾਣਗੇ।

Facebook Comments

Trending