Connect with us

ਪੰਜਾਬੀ

ਅਣਖ਼ੀਲੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਨੂੰ ਸਮਰਪਿਤ ਇੰਡੋ ਪਾਕਿ ਕਵੀ ਦਰਬਾਰ ਤੇ ਵਿਚਾਰ ਚਰਚਾ

Published

on

A discussion on Indo-Pak poet Durbar dedicated to the unknown Punjabi folk hero Dulla Bhatti

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ ਦੁੱਲਾ ਭੱਟੀ ਦੀ ਬਰਸੀ ਮੌਕੇ “ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ ਯਾਦਗਾਰੀ ਵਿਚਾਰ ਵਟਾਂਦਰਾ ਤੇ ਹਿੰਦ-ਪਾਕਿ ਕਵੀ ਦਰਬਾਰ” ਸਿਰਲੇਖ ਹੇਠ ਇੱਕ ਆਨਲਾਈਨ ਸਮਾਗਮ ਕਰਵਾਇਆ। ਸਮਾਗਮ ਦਾ ਆਰੰਭ ਡਾ. ਸ.ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਸਵਾਗਤੀ ਭਾਸ਼ਣ ਨਾਲ ਹੋਇਆ।

ਉਘੇ ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਕਿਹਾ ਕਿ ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਮੈਰੀਲੈਂਡ (ਅਮਰੀਕਾ) ਦੇ ਲੇਖਕ ਧਰਮ ਸਿੰਘ ਗੁਰਾਇਆ ਨੇ ਸਰੋਤਿਆਂ ਨੂੰ ਦੁੱਲਾ ਭੱਟੀ ਦੇ ਜੀਵਨ ਦੇ ਬਹੁਤ ਘੱਟ ਜਾਣੇ-ਪਛਾਣੇ ਤੇ ਨਿਵੇਕਲੇ ਤੱਥਾਂ ਤੋਂ ਜਾਣੂ ਕਰਵਾਇਆ।  ਪ੍ਰਸਿੱਧ ਕਵੀ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਦੁੱਲਾ ਭੱਟੀ ਧਰਤੀ ਦਾ ਪਹਿਲਾ ਨਾਬਰ ਸੂਰਮਾ ਸੀ ਜਿਸਨੇ ਅਕਬਰ ਨੂੰ ਲਗਾਨ ਦੇਣ ਤੋਂ ਇਨਕਾਰ ਕੀਤਾ।

Facebook Comments

Trending