ਪੰਜਾਬੀ

ਮਹਿਲਾ ਦਿਵਸ ਮੌਕੇ ਹੋਣਹਾਰ ਮਹਿਲਾਵਾਂ ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ : ਸਰਕਾਰੀ ਪ੍ਰਾਇਮਰੀ ਸਕੂਲ ਮੋਹੀ ਨਗਰ ਸੈਕਟਰ 39, ਚੰਡੀਗੜ੍ਹ ਰੋਡ ਵਿਖੇ ਨਵਚੇਤਨਾ ਵੂਮਨ ਫਰੰਟ ਦੇ ਸਹਿਯੋਗ ਨਾਲ ਮਹਿਲਾ ਦਿਵਸ ਮਨਾਇਆ ਗਿਆ ਅਤੇ ਹੋਣਹਾਰ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਡਾ: ਗੁਰਬਖਸ਼ ਕੌਰ ਅਤੇ ਪਿੰ੍ਰਸੀਪਲ ਕੀਰਤੀ ਸ਼ਰਮਾ ਨੇ ਸਿਹਤ ਅਤੇ ਸਿੱਖਿਆ ਸਬੰਧੀ ਆਪਣੇ ਵਿਚਾਰ ਬੱਚਿਆਂ ਅਤੇ ਮਾਪਿਆਂ ਨਾਲ ਸਾਂਝੇ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਬੱਚਿਆਂ ਨੂੰ ਸਿਹਤ ਸਬੰਧੀ ਸੰਭਵ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪਿੰ੍ਰਸੀਪਲ ਕੀਰਤੀ ਸ਼ਰਮਾ ਨੇ ਦੱਸਿਆ ਕਿ ਵੂਮਨ ਇੰਪਾਵਰਮੈਂਟ ਦਾ ਮਤਲਬ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਹਰ ਸਮੱਸਿਆ ਦਾ ਸਾਹਮਣਾ ਕਰਨਾ ਸਿਖਾਉਣਾ ਹੈ ਨਾ ਕਿ ਸਿਰਫ਼ਹੱਕਾਂ ਪ੍ਰਤੀ ਜਾਗਰੂਕ ਹੋਣਾ ਹੈ।

ਸ. ਸੇਖੋਂ ਨੇ ਦੱਸਿਆ ਕਿ ਮਹਿਲਾ ਦਿਵਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮਹਿਲਾ ਨਾਲ ਸੰਬੰਧਿਤ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ ਅਤੇ ਬੱਚਿਆਂ ਲਈ ਬਾਲ ਮੇਲੇ ਦਾ ਆਯੋਜਨ ਸਮਾਜ ਸੇਵੀ ਪਲਵੀ ਗਰਗ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿਚ ਮੈਜਿਕ ਸ਼ੋਅ, ਬਲੂਨ ਗੇਮਜ਼ ਅਤੇ ਹੋਰ ਖੇਡਾਂ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਖਾਸ ਤੌਰ ‘ਤੇ ਪਲਵੀ ਗਰਗ, ਰਾਜਵੰਤ ਕੌਰ, ਰਜਨੀ, ਪਰਮਜੀਤ ਸਿੰਘ ਪਨੇਸਰ, ਅਯੂਸ਼ ਗੁਪਤਾ, ਸੁਰਿੰਦਰ ਸਿੰਘ ਕੰਗ, ਸੁਖਵਿੰਦਰ ਸਿੰਘ, ਜਨਮਦੀਪ ਕੌਰ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.