ਪੰਜਾਬੀ

ਹਾਕੀ ਕਲੱਬ ਸਮਰਾਲਾ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨ ਦੀ ਕੀਤੀ ਮੰਗ

Published

on

ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਹਾਕੀ ਕਲੱਬ ਸਮਰਾਲਾ ਵੱਲੋਂ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਇੱਕ ਲੱਖ ਤੋਂ ਵੱਧ ਬੂਟੇ ਪੰਦਰਾਂ ਸਾਲਾਂ ਦੌਰਾਨ ਲਾਉਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਮ ਪੱਤਰ ਵਿੱਚ ਕਿਹਾ ਹੈ ਕਿ ਆਪਣੇ ਨਿਰ ਸਵਾਰਥ ਉੱਦਮ ਨਾਲ ਖਿਡਾਰੀਆਂ ਦੀ ਇਸ ਟੀਮ ਨੇ ਵਾਤਾਵਰਣ ਸੰਭਾਲ ਲਈ ਇਤਿਹਾਸਕ ਕਾਰਜ ਕੀਤਾ ਹੈ। ਇਸ ਕਲੱਬ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨਾ ਯੋਗ ਹੋਵੇਗਾ।

ਉਨ੍ਹਾਂ ਵਿਸਥਾਰਤ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੀ ਸਮਰਾਲਾ ਹਾਕੀ ਕਲੱਬ ਦੇ ਸਹਿਯੋਗੀ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਦੀ ਅਗਵਾਈ ਹੇਠ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਸਮਰਾਲਾ ਹਾਕੀ ਕਲੱਬ ਵੱਲੋਂ ਸਮਰਾਲਾ ਸ਼ਹਿਰ ਤੋਂ 2007 ਵਿੱਚ ਵਾਤਾਵਰਨ ਨੂੰ ਬਚਾਉਣ ਲਈ 100 ਬੂਟੇ ਸਮਰਾਲਾ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਲਗਾ ਸ਼ੁਰੂਆਤ ਕੀਤੀ ਸੀ, ਜੋ ਅੱਜ ਤੀਕ ਵੀ ਨਿਰੰਤਰ ਜਾਰੀ ਹੈ।

ਗੁਰਪ੍ਰੀਤ ਸਿੰਘ ਬੇਦੀ ਦੇ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਕਲੱਬ ਹੋਰ ਬੁਲੰਦੀਆਂ ਵੱਲ ਤੁਰਨ ਲੱਗਾ ਅਤੇ ਇਸ ਕਲੱਬ ਵਿੱਚ ਔਰਤਾਂ ਨੇ ਵੀ ਅੱਗੇ ਵੱਧ ਕੇ ਆਪਣੀ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ। ਧੀਆਂ ਭੈਣਾਂ ਨੇ ਮੈਂਬਰ ਬਣ, ਵਾਤਾਵਰਨ ਦੀ ਸਾਂਭ ਸੰਭਾਲ ਲਈ ਖੁਦ ਅੱਗੇ ਹੋ ਕੇ ਬੂਟਿਆਂ ਨੂੰ ਲਗਾਉਣ ਦੀ ਵਾਗਡੋਰ ਸੰਭਾਲੀ। ਹੌਲੀ ਹੌਲੀ ਇਹ ਬੂਟੇ ਲਾਉਣ ਦੀ ਮੁਹਿੰਮ ਇੱਕ ਲਹਿਰ ਬਣ ਗਈ। ਸਾਰੇ ਮੈਂਬਰ ਇੱਕਜੁੱਟ ਹੋ ਕੇ ਸਮਰਾਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਜੁਟ ਗਏ।

ਸਾਲ 2010 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ 10,000 ਬੂਟਾ ਸਮਰਾਲਾ ਇਲਾਕੇ ਵਿੱਚ ਲਗਾਇਆ ਗਿਆ। ਸਾਲ 2011 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ ਫਿਰ 10000 ਬੂਟਾ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਇਆ।ਅਗਲੇ ਸਾਲ 2012 ਅਤੇ 2013 ਵਿੱਚ ਸਮਰਾਲਾ ਸ਼ਹਿਰ, ਵੱਖ ਵੱਖ ਪਿੰਡਾਂ ਅਤੇ ਮਾਛੀਵਾੜਾ ਇਲਾਕੇ ਦੇ ਬੇਟ ਇਲਾਕੇ ਵਿੱਚ ਕੁੱਲ ਮਿਲਾ ਕੇ ਵੀਹ ਹਜ਼ਾਰ ਬੂਟਾ ਲਗਾਇਆ।

ਗੁਰਪ੍ਰੀਤ ਸਿੰਘ ਬੇਦੀ ਨੇ ਵਾਤਾਵਰਨ ਦੀ ਸੰਭਾਲ ਨੂੰ ਹੋਰ ਅੱਗੇ ਤੋਰਦੇ ਹੋਏ ਸਮਰਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਿਆ ਭਰਿਆ ਬਣਾਉਣ ਦਾ ਅਹਿਦ ਲਿਆ। ਜਿਸਦੀ ਖੂਬਸੂਰਤੀ ਅੱਜ ਦੇਖਣਯੋਗ ਹੈ। ਸਮਰਾਲਾ ਰੇਲਵੇ ਸਟੇਸ਼ਨ ਅੱਜ ਹਰੇਕ ਤਰ੍ਹਾਂ ਦਾ ਵਿਰਾਸਤੀ, ਛਾਂਦਾਰ, ਫਲਦਾਰ, ਫੁੱਲਦਾਰ ਬੂਟਾ ਮਿਲ ਜਾਵੇਗਾ। ਰੇਲਵੇ ਸਟੇਸ਼ਨ ਉਤੇ ਵੱਖ ਵੱਖ ਕਿਸਮਾਂ ਦੇ ਕਰੀਬ 6000 ਦੇ ਕਰੀਬ ਬੂਟੇ ਲੱਗੇ ਹੋਏ ਹਨ।

Facebook Comments

Trending

Copyright © 2020 Ludhiana Live Media - All Rights Reserved.