ਪੰਜਾਬੀ

ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਲਈ ਕਰਵਾਏ ਰੀਲ ਮੇਕਿੰਗ ਮੁਕਾਬਲੇ

Published

on

ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਐਸ.ਸੀ.ਡੀ ਸਰਕਾਰੀ ਕਾਲਜ਼, ਲੁਧਿਆਣਾ ਵਿਖੇ ਬੀਤੇ ਕੱਲ੍ਹ ਰੈਡ ਰੀਬਨ ਕਲੱਬਾਂ ਦੇ ਕਲਸਟਰ ਪੱਧਰ ਦੇ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ। ਲੁਧਿਆਣਾ ਕਲਸਟਰ ਵਿੱਚ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਾਜਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਸ਼ਾਮਿਲ ਹੋਏ। ਹਰ ਜ਼ਿਲ੍ਹੇ ਤੋਂ ਪਹਿਲੇ ਤਿੰਨ ਸਥਾਨ ‘ਤੇ ਆਉਣ ਵਾਲੀਆ ਰੀਲਾਂ ਨੂੰ ਵਿਚਾਰਿਆ ਗਿਆ ਅਤੇ ਕਲਸਟਰ ਪੱਧਰ ‘ਤੇ ਨਤੀਜ਼ਾ ਕੱਢਿਆ ਗਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿਸੀਪਲ ਸ਼੍ਰੀਮਤੀ ਤਨਵੀਰ ਲਿਖਾਰੀ ਨੇ ਕੀਤੀ ਤੇ ਉਨ੍ਹਾਂ ਵਿਅਿਾਰਥੀਆਂ ਦੀ ਹੋਸਲਾ ਅਫਜ਼ਾਈ ਕਰਦਿਆਂ ਸੁੱਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿੱਚ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਕਰਵਾਏ ਗਏ ਰੀਲ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਦੂਸਰਾ ਸਥਾਨ ਸਰਕਾਰੀ ਕਾਲਜ਼ (ਲੜਕੀਆਂ) ਲੁਧਿਆਣਾ ਅਤੇ ਤੀਜ਼ਾ ਸਥਾਨ ਲਾਲਾ ਲਾਜ਼ਪਤ ਰਾਏ ਡੀ.ਏ.ਵੀ ਕਾਲਜ਼, ਜਗਰਾਉਂ ਨੇ ਹਾਸਲ ਕੀਤਾ।

ਇਨ੍ਹਾ ਜੇਤੂਆਂ ਨੂੰ ਕ੍ਰਮਵਾਰ 3000/-, 2000/- ਅਤੇ 1000/- ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਨੇ ਇਸ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਲੱਗਭਗ 80 ਵਿਦਿਆਰਥੀਆਂ ਨੇ ਇਹ ਸਾਰਾ ਪ੍ਰੋਗਰਾਮ ਬੈਠ ਕੇ ਦੇਖਿਆ। ਇਸ ਮੌਕੇ ਪ੍ਰੋ: ਸ਼ੀਤਲ, ਸ਼੍ਰੀਮਤੀ ਜਸਵਿੰਦਰ ਕੋਰ, ਪ੍ਰੋ: ਨਿਸ਼ਾ ਸੰਗਵਾਲ ਆਦਿ ਸ਼ਾਮਲ ਸਨ।

Facebook Comments

Trending

Copyright © 2020 Ludhiana Live Media - All Rights Reserved.