ਆਰੀਆ ਕਾਲਜ, ਲੁਧਿਆਣਾ ਵਿਖੇ ਹਿੰਦੀ ਦਿਵਸ ਦੇ ਮੌਕੇ ‘ਤੇ ਹਿੰਦੀ ਸਪਤਾਹ ਦਾ ਆਯੋਜਨ ਕੀਤਾ ਗਿਆ। ਹਿੰਦੀ ਸਪਤਾਹ ਤਹਿਤ ਲੇਖ ਲਿਖਣ, ਕੁਇਜ਼, ਭਾਸ਼ਣ ਮੁਕਾਬਲੇ, ਪੁਸਤਕ ਸਮੀਖਿਆ ਅਤੇ ਬਹਿਸ ਮੁਕਾਬਲੇ ਕਰਵਾਏ ਗਏ। ਸਮਾਪਤੀ ਸਮਾਰੋਹ ਮੌਕੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਹਿੰਦੀ ਸਪਤਾਹ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ. ਐੱਸ.ਐੱਮ. ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਹਿੰਦੀ ਦੀ ਸਥਿਤੀ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਣਗੇ।
ਆਰੀਆ ਕਾਲਜ ਦੇ ਪ੍ਰਿੰਸੀਪਲ ਡਾ. ਸੂਖਸ਼ਮ ਆਹਲੂਵਾਲੀਆ ਨੇ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਨੇ ਹਿੰਦੀ ਨੂੰ ਆਰੀਅਨ ਭਾਸ਼ਾ ਕਿਹਾ ਸੀ ਅਤੇ ਅੱਜ ਸਾਰੇ ਭਾਰਤੀਆਂ ਦੇ ਯਤਨਾਂ ਨਾਲ ਹਿੰਦੀ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ। ਕਵਿਤਾ ਪਾਠ ਵਿੱਚ ਅਨੀਸ਼ ਗੰਭੀਰ ਨੇ ਪਹਿਲਾ, ਗੌਰਵ ਕੁਮਾਰ ਨੇ ਦੂਜਾ ਅਤੇ ਸੰਦੀਪ ਸਿੰਘ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਸਾਰੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।