ਦੁਰਘਟਨਾਵਾਂ

ਜਗਰਾਓਂ ਦੇ ਨਾਮੀਂ ਸਕੂਲ ਦੀ ਬੱਸ ਨਾਲ ਸਵਾਰੀ ਬੱਸ ਦੀ ਜ਼ਬਰਦਸਤ ਟੱ.ਕ.ਰ; ਕਈ ਵਿਦਿਆਰਥੀ ਜ਼.ਖ਼.ਮੀ

Published

on

ਜਗਰਾਓਂ : ਜਗਰਾਓਂ-ਮੋਗਾ ਰੋਡ ‘ਤੇ ਵਿਦਿਆਰਥੀਆਂ ਨੂੰ ਘਰੋ-ਘਰੀ ਛੱਡਣ ਜਾ ਰਹੀ ਮਿੰਨੀ ਬੱਸ ਨਾਲ ਸਵਾਰੀ ਬੱਸ ਦੇ ਟਕਰਾਉਣ ਨਾਲ ਦੋ ਦਰਜਨ ਵਿਦਿਆਰਥੀ ਜ਼ਖ਼ਮੀ ਹੋ ਗਏ। ਇਨਾਂ ਵਿਦਿਆਰਥੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ ।ਇਹਨਾਂ ਸਾਰੇ ਵਿਦਿਆਰਥੀਆਂ ਨੂੰ ਜਗਰਾਓਂ ਸਿਵਲ ਹਸਪਤਾਲ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲਜਾਇਆ ਗਿਆ।

ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਜਗਰਾਓਂ-ਲੁਧਿਆਣਾ ਰੋਡ ‘ਤੇ ਸਥਿਤ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀ ਹੋਣ ‘ਤੇ ਸਕੂਲ ਦੀ ਮਿੰਨੀ ਬੱਸ ਉਨ੍ਹਾਂ ਨੂੰ ਛੱਡਣ ਜਗਰਾਓਂ ਵੱਲ ਜਾ ਰਹੀ ਸੀ। ਸਥਾਨਕ ਮੋਗਾ ਰੋਡ ‘ਤੇ ਜੀਐੱਚਜੀ ਸਕੂਲ ਦੇ ਕੋਲ ਪੈਂਦੇ ਕੱਟ ਨੇੜੇ ਸਵਾਰੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਬੱਸ ਦੇ ਡਰਾਈਵਰ ਸਮੇਤ ਮਿਨੀ ਬੱਸ ਵਿਚ ਸਵਾਰ ਲਗਪਗ ਸਾਰੇ ਹੀ ਦੋ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ।

Facebook Comments

Trending

Copyright © 2020 Ludhiana Live Media - All Rights Reserved.