ਪੰਜਾਬੀ

ਤੇਜ਼ ਗਰਮ ਹਵਾਵਾਂ ਨਾਲ ਲੁਧਿਆਣਾ ’ਚ ਲੂ ਦਾ ਕਹਿਰ, ਲੋਕਾਂ ਦੇ ਛੁੱਟਣ ਲੱਗੇ ਪਸੀਨੇ

Published

on

ਲੁਧਿਆਣਾ : ਰਾਜਸਥਾਨ ਤੋਂ ਪੰਜਾਬ ’ਚ ਤੇਜ਼ ਗਤੀ ਨਾਲ ਪੁੱਜ ਰਹੀਆਂ ਗਰਮ ਹਵਾਵਾਂ ਕਾਰਨ ਲੁਧਿਆਣਾ ’ਚ ਅੱਜ ਵੀ ਲੂ ਦਾ ਕਹਿਰ ਬਰਕਰਾਰ ਹੈ। ਗਰਮੀ ਦੇ ਕਹਿਰ ਦੇ ਹਾਲਾਤ ਇਹ ਹਨ ਕਿ ਲੋਕ ਦੁਪਹਿਰ ਦੇ ਸਮੇਂ ਕੁਝ ਮਿੰਟ ਲਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਸ ਦੀ ਮਿਸਾਲ ਸੜਕਾਂ ’ਤੇ ਪੱਸਰਨ ਵਾਲੀ ਚੁੱਪ ਤੋਂ ਆਸਾਨੀ ਨਾਲ ਲਗਾ ਸਕਦੇ ਹਾ । ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 40 ਡਿਗਰੀ ਸੈਲਸੀਅਸ, ਜਦੋਂਕਿ ਘੱਟੋ-ਘੱਟ 22.6 ਡਿਗਰੀ ਸੈਲਸੀਅਸ ਰਿਹਾ।

ਸੂਰਜ ਦੇਵਤਾ ਦੇ ਪ੍ਰਗਟ ਹੋਣ ਤੋਂ ਲੈ ਕੇ ਰਾਤ ਤੱਕ ਗਰਮੀ ਤੋਂ ਬੇਹਾਲ ਹੋਣ ਵਾਲੇ ਲੁਧਿਆਣਵੀਆਂ ਨੂੰ ਇਕ ਬਾਰਿਸ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਕਿ ਹਾਲ ਦੀ ਘੜੀ 17 ਅਪ੍ਰੈਲ ਤੱਕ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਮੌਸਮ ਦਾ ਮਿਜਾਜ਼ ਖੁਸ਼ਕ ਅਤੇ ਗਰਮ ਬਣਿਆ ਰਹੇਗਾ।

ਇਕ ਪਾਸੇ ਬਾਰਿਸ਼ ਨਹੀਂ ਹੋ ਰਹੀ, ਦੂਜੇ ਪਾਸੇ ਗਰਮੀ ਦਾ ਕਹਿਰ ਦਿਨ-ਬ ਦਿਨ ਵਧਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਦੀ ਮੰਗ ਏ. ਸੀ. ਕਲਚਰ ਦੇ ਭਾਰੀ ਹੋਣ ਨਾਲ ਤੇਜ਼ੀ ਨਾਲ ਵਧਣ ਲੱਗੀ ਹੈ। ਜੇਕਰ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਨਹੀਂ ਹੁੰਦੀ ਤਾਂ ਪਾਵਰਕਾਮ ਲਈ ਰੈਗੂਲਰ ਪਾਵਰ ਸਪਲਾਈ ਨੂੰ ਬਰਕਰਾਰ ਰੱਖ ਸਕਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਲੁਧਿਆਣਾ ਸਮੇਤ ਪੰਜਾਬ ਦੇ ਲੋਕਾਂ ਨੂੰ ਅਣਐਲਾਨੇ ਪਾਵਰਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Facebook Comments

Trending

Copyright © 2020 Ludhiana Live Media - All Rights Reserved.