Connect with us

ਪੰਜਾਬੀ

ਸਿਹਤ ਵਿਭਾਗ ਵੱਲੋਂ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Published

on

Health department clears AIDS awareness van

ਲੁਧਿਆਣਾ :   ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਸਿਵਲ ਸਰਜਨ ਦਫਤਰ ਤੋ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਉਨਾਂ ਦੱਸਿਆ ਕਿ ਇਹ ਵੈਨ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਏਡਜ਼ ਅਤੇ ਐਚ.ਆਈ.ਵੀ. ਦੀ ਬਿਮਾਰੀ ਤੋ ਬਚਾਅ ਸਬੰਧੀ ਜਾਗਰੂਕ ਕਰੇਗੀ। ਡਾ ਸਿੰਘ ਨੇ ਦੱਸਿਆ ਕਿ ਐਚ.ਆਈ.ਵੀ. ਏਡਜ਼ ਅਸੁੱਰਖਿਅਰਤ ਯੋਨ ਸਬੰਧ, ਐਚ.ਆਈ.ਵੀ ਪ੍ਰਭਾਵਿਤ ਖੂਨ ਚੜਾਉਣ ਨਾਲ, ਸੂਈਆ ਅਤੇ ਸਰਿੰਜਾਂ ਆਦਿ ਦੀ ਸਾਂਝੀ ਵਰਤੋ ਅਤੇ ਐਚ.ਆਈ.ਵੀ. ਪ੍ਰਭਾਵਿਤ ਮਾਂ ਤੋਂ ਬੱਚੇ ਨੂੰ ਜਨੇਪੇ ਦੌਰਾਨ ਹੋ ਸਕਦਾ ਹੈ।

ਉਨਾਂ ਦੱਸਿਆ ਕਿ ਇਹ ਬਿਮਾਰੀ ਪ੍ਰਭਾਵਿਤ ਵਿਅਕਤੀ ਨਾਲ ਹੱਥ ਮਿਲਾਉਣ ਨਾਲ ਜਾਂ ਨਾਲ ਬੈਠਣ ਨਾਲ ਜਾ ਇਕੱਠੇ ਖੇਡਣ ਨਾਲ ਨਹੀ ਫੈਲਦੀ, ਇਸ ਲਈ ਅਜਿਹੇ ਵਿਅਕਤੀਆਂ ਨਾਲ ਕਿਸੇ ਪ੍ਰਕਾਰ ਦਾ ਨਫਰਤ ਭਰਿਆ ਰਵੱਈਆ ਨਹੀਂ ਅਪਣਾਉਣਾ ਚਾਹੀਦਾ।

ਉਨਾਂ ਕਿਹਾ ਕਿ ਸ਼ੱਕੀ ਮਰੀਜ਼ਾਂ ਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜਲਦ ਇਲਾਜ ਸ਼ੁਰੂ ਹੋ ਸਕੇ ਅਤੇ ਦਵਾਈਆਂ ਤੇ ਹਾਂ ਪੱਖੀ ਜੀਵਨਸੈਲੀ ਅਪਣਾ ਕੇ ਮਰੀਜ਼ ਲੰਮਾ ਸਮਾਂ ਜਿੰਦਗੀ ਜੀਅ ਸਕਦੇ ਹਨ। ਇਸ ਦੇ ਟੈਸਟ ਅਤੇ ਲੋੜੀਂਦੀਆਂ ਦਵਾਈਆਂ ਜਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਚ ਮੁਫਤ ਦਿੱਤੀਆਂ ਜਾਂਦੀਆਂ ਹਨ।

Facebook Comments

Trending