Connect with us

ਖੇਡਾਂ

ਬਲਾਕ ਸੰਮਤੀ ਦਫ਼ਤਰ ਖੰਨਾ ਵਿਖੇ ਚੇਅਰਮੈਨ ਸੋਨੀ ਨੇ ਵੰਡੀਆਂ ਖੇਡ ਕਿੱਟਾਂ

Published

on

Chairman Soni distributes sports kits at Block Samiti Office Khanna

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਲਾਕ ਸੰਮਤੀ ਦਫ਼ਤਰ ਖੰਨਾ ਵਿਖੇ ਹੋਏ ਸਮਾਗਮ ਦੌਰਾਨ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਪਿੰਡ ਅਲੌੜ ਦੇ ਯੂਥ ਕਲੱਬ ਨੂੰ ਖੇਡ ਕਿੱਟ ਪ੍ਰਦਾਨ ਕਰਦੇ ਹੋਏ ਹਲਕੇ ਅੰਦਰ ਹੋਏ ਵਿਕਾਸ ਦੀ ਜਾਣਕਾਰੀ ਦਿੱਤੀ। ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮਕਸਦ ਨਾਲ ਖੇਡ ਕਿੱਟਾਂ ਮਹੱਈਆ ਕਰਾਈਆਂ ਜਾ ਰਹੀਆਂ ਹਨ। ਖੰਨਾ ਹਲਕਾ ਅੰਦਰ ਤਕਰੀਬਨ 95 ਫੀਸਦੀ ਪਿੰਡਾਂ ਅੰਦਰ ਯੂਥ ਕਲੱਬਾਂ ਨੂੰ ਇਹ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਹਲਕੇ ਅੰਦਰ 10 ਖੇਡ ਪਾਰਕ ਬਣ ਕੇ ਤਿਆਰ ਹੋ ਚੁੱਕੇ ਹਨ ਤੇ 6 ਹੋਰ ਖੇਡ ਪਾਰਕ ਬਣ ਰਹੇ ਹਨ। ਉਨਾਂ੍ਹ ਕਿਹਾ ਕਿ 2017 ‘ਚ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਖੰਨਾ ਹਲਕਾ ਅੰਦਰ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਕੀਤਾ ਗਿਆ ਰਿਕਾਰਡ ਤੋੜ ਵਿਕਾਸ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਇਤਿਹਾਸ ਦੁਹਰਾਏਗਾ।

ਉੱਥੇ ਹੀ ਸ਼ਹਿਰਾਂ ਦੇ ਵਾਰਡਾਂ ਤੋਂ ਇਲਾਵਾ ਪਿੰਡਾਂ ਅੰਦਰ ਕੀਤੇ ਇਸ ਵਿਕਾਸ ਦੇ ਨਾਲ ਕਾਂਗਰਸ ਆਪਣੀ ਜਿੱਤ ਦੀ ਹੈਟਿ੍ਕ ਲਗਾਏਗੀ। ਚੰਨੀ ਸਫਲ ਮੁੱਖ ਮੰਤਰੀ ਸਾਬਤ ਹੋ ਰਹੇ ਹਨ ਤੇ ਇਹ ਯਕੀਨੀ ਹੈ ਕਿ ਚੰਨੀ ਦੀ ਅਗਵਾਈ ਹੇਠ ਕਾਂਗਰਸ 2022 ‘ਚ ਸਰਕਾਰ ਬਣਾਏਗੀ।

Facebook Comments

Advertisement

Trending