Connect with us

ਪੰਜਾਬੀ

ਹਰਸਿਮਰਤ ਬਾਦਲ ਦੀ 6 ਵਾਲੀ ਰੈਲੀ ਮੁਲਤਵੀ

Published

on

Harsimrat Badal's 6th rally postponed

ਖੰਨਾ (ਲੁਧਿਆਣਾ) : ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 6 ਜਨਵਰੀ ਨੂੰ ਖੰਨਾ ਵਿਖੇ ਕੀਤੀ ਜਾਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਦਲ ਤੇ ਬਸਪਾ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਵੱਲੋਂ ਦਿੱਤੀ ਗਈ।

ਜਸਦੀਪ ਕੌਰ ਨੇ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ ਖੰਨਾ ਵਿਖੇ ਰੈਲੀ ਲਈ ਵੱਡੀ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ਲਈ ਪਾਰਟੀ ਵਰਕਰਾਂ ਖਾਸ ਕਰਕੇ ਅੌਰਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਪਰ 6 ਜਨਵਰੀ ਨੂੰ ਮੌਸਮ ਦੀ ਖ਼ਰਾਬੀ ਦੇ ਕਾਰਨ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਰੈਲੀ ਦੀ ਅਗਲੀ ਤਰੀਕ ਜਲਦੀ ਹੀ ਤੈਅ ਕੀਤੀ ਜਾਵੇਗੀ ਤੇ ਰੈਲੀ ਨੂੰ ਹੋਰ ਵਧੇਰੇ ਜੋਸ਼ ਨਾਲ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਤਲਵਿੰਦਰ ਕੌਰ ਰੋਸ਼ਾ, ਕੌਂਸਲਰ ਰਜਨੀ ਫੱਲੀ, ਕੌਂਸਲਰ ਰੂਬੀ ਭਾਟੀਆ, ਕੌਂਸਲਰ ਰੀਟਾ ਰਾਣੀ, ਸ਼ਰੀਤਾ ਵਰਮਾ, ਅਮਨਦੀਪ ਕੌਰ ਆਦਿ ਹਾਜ਼ਰ ਸਨ।

Facebook Comments

Trending