Connect with us

ਪੰਜਾਬੀ

ਹਲਕਾ ਦਾਖਾ ਦਾ ਵੋਟਰ ਸਾਲ 2019 ਜ਼ਿਮਨੀ ਚੋਣ ਵਾਲਾ ਇਤਿਹਾਸ ਮੁੜ ਰਚੇਗਾ – ਮਨਪ੍ਰੀਤ ਇਯਾਲੀ

Published

on

Halqa Dakha voters will recreate the history of 2019 by-elections - Manpreet Ayali

ਮੁੱਲਾਂਪੁਰ (ਲੁਧਿਆਣਾ ) :   16ਵੀਂ ਪੰਜਾਬ ਵਿਧਾਨ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵਲੋਂ ਹਲਕਾ ਦਾਖਾ ‘ਚ ਉਮੀਦਵਾਰ ਐਲਾਨੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਹਿਲੇ ਗੇੜ ਦੇ ਚੋਣ ਪ੍ਰਚਾਰ ਲਈ ਪਿੰਡ ਮੋਹੀ ਸਮੇਤ ਦਰਜਨ ਹੋਰ ਪਿੰਡਾਂ ਅੰਦਰ ਵੋਟਰਾਂ ਨਾਲ ਰਾਬਤਾ ਬਣਾਇਆ।

ਹਲਕੇ ਦੇ ਹਰ ਪਿੰਡ ਬੱਚੇ-ਬੱਚੇ ਵਲੋਂ ਪਹਿਚਾਣਿਆ ਜਾਣ ਵਾਲਾ ਚਿਹਰਾ ਮਨਪ੍ਰੀਤ ਸਿੰਘ ਇਯਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਆਪਣੇ ਦੁਆਰਾ ਕਰਵਾਏ ਵਿਕਾਸ ਦੇ ਬਲਬੂਤੇ ‘ਤੇ ਵੋਟ ਦੀ ਮੰਗ ਕਰ ਰਿਹਾ। ਬੇਹੱਦ ਤਾਲਮੇਲ ਨਾਲ ਵੋਟ ਦੀ ਅਪੀਲ ਲਈ ਪਿੰਡ-ਪਿੰਡ ਪਹੁੰਚ ਰਹੇ ਇਯਾਲੀ ਨੂੰ ਉਸ ਦੇ ਸਮਰਥਕ ਭਰਪੂਰ ਸਮਰਥਨ ਕਰ ਰਹੇ ਹਨ।

ਪਿੰਡ ਮੋਹੀ ਵਿਖੇ ਗੱਲਬਾਤ ਸਮੇਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬਗ਼ਾਵਤੀ ਸੁਰਾਂ ਵਾਲੀ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੇ ਪਿਛਲੇ 5 ਸਾਲ ਦੇ ਰਾਜ ‘ਚ ਵਿਕਾਸ ਤੋਂ ਅੱਖਾਂ ਫੇਰਦਿਆਂ ਕੁਰਸੀ ਦੀ ਲੜਾਈ ਲੜੀ, ਅੱਜ ਵੀ ਉਹੋ ਜਾਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦਾ ਵੋਟਰ ਸਾਲ 2019 ਜ਼ਿਮਨੀ ਚੋਣ ਵਾਲਾ ਇਤਿਹਾਸ ਮੁੜ ਰਚੇਗਾ, ਇਹ ਤੈਅ ਹੈ।

ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਇਯਾਲੀ ਨੇ ਕਿਹਾ ਕਿ ‘ਆਪ’ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਦਾਖਾ ‘ਚ ਕੋਈ ਉਮੀਦਵਾਰ ਨਜ਼ਰ ਨਹੀਂ ਆਇਆ, ਤਾਂ ਅੱਗੋਂ ਉਹੋ ਹੋਵੇਗਾ, ਜੋ ਪਿਛਲੀਆਂ ਚੋਣਾਂ ‘ਚ ਹਲਕਾ ਦਾਖਾ ਦੇ ਲੋਕਾਂ ਨੇ ਪਿੰਡੇ ‘ਤੇ ਹੰਢਾਇਆ।

Facebook Comments

Trending