ਪੰਜਾਬੀ

ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ-ਤਲਵਾੜ

Published

on

ਲੁਧਿਆਣਾ : ਹਲਕਾ ਪੂਰਬੀ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੈ ਤਲਵਾੜ ਨੇ ਗੁਰੂ ਰਵਿਦਾਸ ਜੀ ਦੇ ਆਗਮਨ ਦਿਹਾੜੇ ‘ਤੇ ਬਸਤੀ ਜੋਧੇਵਾਲ ਚੌਕ ਸਥਿਤ ਗੁਰੂ ਰਵਿਦਾਸ ਮੰਦਰ ਅਤੇ ਨਿਊ ਸੁਭਾਸ਼ ਨਗਰ ਸਹਿਤ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ‘ਚ ਇਕ ਦਰਜਨ ਤੋਂ ਵੱਧ ਥਾਵਾਂ ‘ਤੇ ਹੋਏ ਸਮਾਗਮਾਂ ਵਿਚ ਨਤਮਸਤਕ ਹੋ ਕੇ ਹਾਜ਼ਰ ਜਨ-ਸਮੂਹ ਨੂੰ ਗੁਰੂ ਜੀ ਦੇ ਆਗਮਨ ਪੂਰਬ ਦੀ ਵਧਾਈ ਦਿੱਤੀ।

ਸ੍ਰੀ ਤਲਵਾੜ ਨੇ ਗੁਰੂ ਜੀ ਦੀ ਬਾਣੀ ਨੂੰ ਸਮਾਜਿਕ ਸਮਾਨਤਾ ਤੇ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ ਦੱਸਦੇ ਹੋਏ ਉਨ੍ਹਾਂ ਵਲੋਂ ਦਿੱਤੀ ਸਿਖਿੱਆ ‘ਤੇ ਅਮਲ ਕਰਦੇ ਹੋਏ ਨਿਰੋਏ ਸਮਾਜ ਦੀ ਸਿਰਜਣਾ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਤਲਵਾੜ ਨੇ ਵਾਰਡ-10 ਦੇ ਭਗਵਾਨ ਨਗਰ, ਵਾਰਡ-14 ਦੇ ਨਿਊ ਕੰਪਨੀ ਬਾਗ ਵਿਖੇ ਘਰ-ਘਰ ਪ੍ਰਚਾਰ ਕੀਤਾ। ਨਿਊ ਵਿਜੈ ਨਗਰ, ਕਰਤਾਰ ਨਗਰ, ਸੈਕਟਰ-39, ਨਿਊ ਮੋਤੀ ਨਗਰ, ਸੈਕਟਰ 39 ਏ. ਵਿਚ ਦੋ ਵੱਖ-ਵੱਖ ਜਨ ਸਭਾਵਾਂਂ ਨੂੰ ਸੰਬੋਧਿਤ ਕੀਤਾ।

ਵਾਰਡ-11 ਦੇ ਗੁਲਾਬੀ ਬਾਗ ਵਿਚ ਮੁਹਮੰਦ ਖੁਸ਼ਬੂੱਦੀਨ ਦੀ ਪ੍ਰਧਾਨਗੀ ਹੇਠ ਮੁਸਲਮਾਨ ਸਮਾਜ ਨੇ ਤਲਵਾੜ ਨੂੰ ਸਮਰਥਨ ਦਿੱਤਾ। ਘਰ-ਘਰ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੇ ਵਾਰਡ-10 ਵਿਚ ਵਿਕਾਸ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਤਲਵਾੜ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ‘ਚ 17 ਕਰੋੜ, 80 ਲੱਖ, 15 ਹਜ਼ਾਰ ਤੇ 2 ਕਰੋੜ, 36 ਲੱਖ 58 ਹਜ਼ਾਰ ਦੇ ਕਾਰਜ ਇਲਾਕਾ ਕੌਂਸਲਰ ਹਰਜਿੰਦਰ ਲਾਲੀ ਦੇ ਕੋਟੇ ਵਿਚੋਂ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.