Connect with us

ਪੰਜਾਬ ਨਿਊਜ਼

ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ

Published

on

Government schools in Punjab will now take double shifts

ਲੁਧਿਆਣਾ : ਪੰਜਾਬ ਦੇ ਸਿੱਖਿਆ ਮਹਿਕਮਾ ਨੇ ਸਰਕਾਰੀ ਸਕੂਲਾਂ ਨੂੰ ਚਲਾਉਣ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਦਰਅਸਲ ਸਿੱਖਿਆ ਮਹਿਕਮੇ ਨੇ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਦਾ ਵੱਡਾ ਫ਼ੈਸਲਾ ਲਿਆ ਹੈ। ਇਸ ਸਬੰਧੀ ਇਕ ਪੱਤਰ ਜਾਰੀ ਕਰਕੇ ਸ਼ੈਡਿਊਲ ਜਾਰੀ ਕੀਤਾ ਗਿਆ ਹੈ।

ਸਿੱਖਿਆ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ, ਜਗ੍ਹਾ, ਕਮਰਿਆਂ ਅਤੇ ਹੋਰ ਇੰਫਰਾਸਟਰੱਕਚਰ ਦੀ ਕਮੀ ਹੋਣ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਸਿੱਖਿਆ ਮਹਿਕਮੇ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ ਗਰਮੀਆਂ ’ਚ ਪਹਿਲੀ ਸ਼ਿਫ਼ਟ ਦੌਰਾਨ ਸੂਬੇ ਦੇ ਸਰਕਾਰੀ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਲੱਗਣਗੇ ਜਦਕਿ ਦੂਜੀ ਸ਼ਿਫ਼ਟ ਦੁਪਹਿਰ 12.30 ਤੋਂ ਲੈ ਕੇ 5.30 ਵਜੇ ਤੱਕ ਹੋਵੇਗੀ।

ਇਸੇ ਤਰ੍ਹਾਂ ਸਰਦੀਆਂ ਦੇ ਵਿਚ ਵੀ ਪਹਿਲੀ ਸ਼ਿਫ਼ਟ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ 12.30 ਵਜੇ ਤੱਕ ਸਕੂਲ ਲੱਗਣਗੇ ਜਦਕਿ ਦੂਜੀ ਸ਼ਿਫ਼ਟ ਦੁਪਹਿਰ 12.30 ਤੋਂ ਲੈ ਕੇ 5.15 ਤੱਕ ਹੋਵੇਗੀ। ਇਨ੍ਹਾਂ ਸ਼ਿਫ਼ਟਾਂ ਦੌਰਾਨ ਹੀ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ।

Facebook Comments

Trending