Connect with us

ਪੰਜਾਬੀ

ਮਾਂ ਬੋਲੀ ਨੂੰ ਸਮਰਪਿਤ ਵਿਦਿਆਰਥੀਆਂ ਦੇ ਕਰਵਾਏ ਬਲਾਕ ਪੱਧਰੀ ਮੁਕਾਬਲੇ

Published

on

Block level competitions conducted by students dedicated to mother tongue

ਜੌੜੇਪੁਲ/ ਲੁਧਿਆਣਾ :   ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਈਸੜੂ ਵਿਖੇ ਬਲਾਕ ਸਿੱਖਿਆ ਅਫਸਰ ਖੰਨਾ-1 ਮੇਲਾ ਸਿੰਘ ਦੀ ਅਗਵਾਈ ‘ਚ ਕਰਵਾਏ ਗਏ, ਜਿਸ ‘ਚ ਸੁੰਦਰ ਲਿਖਾਈ, ਪੇਂਟਿੰਗ, ਬੋਲ ਲਿਖਤ, ਭਾਸ਼ਣ, ਕਹਾਣੀ, ਕਵਿਤਾ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ।

ਸੁੰਦਰ ਲਿਖਾਈ ‘ਚ ਪ੍ਰੀਤੀ ਅਰੋੜਾ ਖੰਨਾ-8 ਨੇ ਪਹਿਲਾ, ਹਰਨੂਰ ਮਾਜਰੀ ਦੂਜਾ, ਅੰਜਲੀ ਵਰਮਾ ਤੀਜਾ ਤੇ ਚਿੱਤਰਕਲਾ ‘ਚ ਅੰਕਿਤ ਖੰਨਾ-1 ਪਹਿਲਾ, ਰਜਨੀਸ਼ ਖੰਨਾ-6 ਦੂਜਾ, ਗੁਰਲੀਨ ਕੌਰ ਰਾਜੇਵਾਲ ਤੀਜਾ, ਕਵਿਤਾ ਗਾਇਨ ਮੁਕਾਬਲਿਆਂ ‘ਚ ਪ੍ਰਭਜੋਤ ਰਹੌਣ ਨੇ ਪਹਿਲਾ, ਸੁਖਮਨਪ੍ਰਰੀਤ ਸਿੰਘ ਗਾਜੀਪੁਰ ਦੂਜਾ, ਮੀਨਾਕਸ਼ੀ ਖੰਨਾ-8 ਤੀਜਾ, ਕਹਾਣੀ ਸੁਣਾਉਣ ‘ਚ ਮਨਵੀਰ ਕੌਰ ਹਰਿਉਂਮਾਜਰਾ ਪਹਿਲਾ, ਪੁਨੀਤ ਕੌਰ ਦੂਜਾ, ਕੁਲਵਿੰਦਰ ਸਿੰਘ ਤੀਜਾ ਸਥਾਨ ਹਾਸਲ ਕੀਤਾ।

ਬੋਲ-ਲਿਖਤ ਮੁਕਾਬਲਿਆਂ ‘ਚ ਸਿਮਰਦੀਪ ਕੌਰ ਮਾਜਰੀ ਪਹਿਲਾ, ਸਿਮਰਪ੍ਰਰੀਤ ਕੌਰ ਭੁਰਥਲਾ ਦੂਜਾ, ਖੁਸ਼ਪ੍ਰੀਤ ਕੌਰ ਗਾਜ਼ੀਪੁਰ ਤੀਜਾ, ਆਮ ਗਿਆਨ ਮੁਕਾਬਲਿਆਂ ‘ਚ ਸਾਨੀਆ ਈਸੜੂ ਪਹਿਲਾ, ਸਿਮਰਪ੍ਰਰੀਤ ਚਕੋਹੀ ਦੂਜਾ, ਰੂਹੀ ਪ੍ਰਵੀਨ ਖੰਨਾ-1 ਤੀਜਾ, ਭਾਸ਼ਣ ਮੁਕਾਬਲਿਆਂ ‘ਚ ਸੋਹਲ ਖ਼ਾਨ ਹਰਿਉਂਮਾਜਰਾ ਪਹਿਲਾ, ਅੰਮਿ੍ਤ ਕੌਰ ਮਾਜਰੀ ਦੂਜਾ, ਅੰਜਲੀ ਵਰਮਾ ਪੰਜਰੁੱਖਾ ਤੀਜਾ, ਪੜ੍ਹਨ ਮੁਕਾਬਲਿਆਂ ‘ਚ ਨਵਦੀਪ ਸਿੰਘ ਮੁੱਲਾਂਪੁਰ ਪਹਿਲਾ, ਕੋਮਲਪ੍ਰੀਤ ਕੌਰ ਦੀਵਾ ਖੋਸਾ ਦੂਜਾ, ਅਰਸ਼ਪ੍ਰਰੀਤ ਕੌਰ ਖੱਟੜਾ ਤੀਜਾ ਸਥਾਨ ਪ੍ਰਾਪਤ ਕੀਤਾ।

ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ‘ਚ ਮਹੇਸ਼ ਕੁਮਾਰ ਪਹਿਲਾ, ਜਸਪ੍ਰੀਤ ਕੌਰ ਦੂਜਾ, ਕੰਵਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਹੋਰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

Facebook Comments

Trending