ਪੰਜਾਬ ਨਿਊਜ਼
ਵਿਰਾਸਤ-ਏ-ਖ਼ਾਲਸਾ ਜਾਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਹੁਣ ਇਹ ਰਹੇਗਾ ਖੋਲ੍ਹਣ ਦਾ ਸਮਾਂ
Published
2 years agoon

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਹੋਲੇ ਮਹੱਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਸੁਚਾਰੂ ਪ੍ਰਬੰਧਾਂ ਦੇ ਦਿੱਤੇ ਨਿਰਦੇਸ਼ ਉਪਰੰਤ ਸੈਰ-ਸਪਾਟਾ ਵਿਭਾਗ ਵੱਲੋ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਸੈਲਾਨੀਆਂ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਇਹ ਮਿਊਜ਼ੀਅਮ ਸੈਲਾਨੀਆਂ ਲਈ 6.30 ਘੰਟੇ ਖੋਲ੍ਹਿਆ ਜਾਂਦਾ ਹੈ।
ਲਗਭਗ 4200 ਸੈਲਾਨੀ ਰੋਜ਼ਾਨਾ ਮਿਊਜ਼ੀਅਮ ’ਚ ਪਹੁੰਚਦੇ ਸਨ, ਜਦਕਿ ਇਹ ਸਮਾਂ ਵੱਧਣ ਨਾਲ ਇਹ ਗਿਣਤੀ ਲਗਭਗ 25 ਹਜ਼ਾਰ ਹੋਣ ਦੀ ਸੰਭਾਵਨਾ ਹੈ। ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹੋਲੇ ਮਹੱਲੇ ਦੌਰਾਨ ਵਿਰਾਸਤ-ਏ-ਖਾਲਸਾ ਨੂੰ ਸੈਲਾਨੀਆਂ ਲਈ 12 ਘੰਟੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਕੱਤਰ ਸੈਰ-ਸਪਾਟਾ ਇਸ ਤੋਂ ਪਹਿਲਾ ਸ੍ਰੀ ਅਨੰਦਪੁਰ ਸਾਹਿਬ ’ਚ ਸੈਰ-ਸਪਾਟਾ ਵਿਭਾਗ ਦੇ ਚੱਲ ਰਹੇ ਪ੍ਰਾਜੈਕਟਾਂ ਦਾ ਦੌਰਾ ਅਤੇ ਇਸ ਇਲਾਕੇ ’ਚ ਸੈਰ-ਸਪਾਟਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਦੌਰਾ ਕਰ ਚੁੱਕੇ ਹਨ।
ਡਾਇਰੈਕਟਰ ਸੈਰ-ਸਪਾਟਾ ਅੰਮ੍ਰਿਤ ਕੌਰ ਵੱਲੋਂ ਹੋਲੇ ਮਹੱਲੇ ਦੌਰਾਨ ਵਿਰਾਸਤ-ਏ-ਖਾਲਸਾ ਦਾ ਸਮਾਂ ਵਧਾਉਣ ਅਤੇ ਇਸ ਨੂੰ ਸੈਲਾਨੀਆਂ ਵੱਲੋਂ ਹੋਰ ਵੱਧ ਗਿਣਤੀ ’ਚ ਦੇਖੇ ਜਾਣ ਲਈ ਪ੍ਰਪੋਜ਼ਲ ਨੂੰ ਪ੍ਰਵਾਨਗੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ’ਚ ਕ੍ਰਾਫਟ ਮੇਲਾ ਲਗਾ ਕੇ ਹੋਲੇ ਮਹੱਲੇ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਇਕ ਨਿਵੇਕਲੀ ਸ਼ੁਰੂਆਤ ਕੀਤੀ ਜਾ ਰਹੀ ਹੈ।
You may like
-
ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਅੱਜ 1 ਅਗਸਤ ਤੋਂ ਸੈਲਾਨੀਆਂ ਲਈ ਜਾਵੇਗਾ ਖੋਲ੍ਹਿਆ
-
ਵਿਰਾਸਤ-ਏ-ਖ਼ਾਲਸਾ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੱਕ ਰਹੇਗਾ ਬੰਦ
-
ਆਪ ਸਰਕਾਰ ਖੇਡਾਂ ਦੀ ਪੁਰਾਣੀ ਸ਼ਾਨ ਬਹਾਲ ਕਰੇਗੀ – ਅਨਮੋਲ ਗਗਨ ਮਾਨ
-
ਡੇਰਾ ਬਾਬਾ ਬਡਭਾਗ ਸਿੰਘ ਮੈੜੀ ਵਿਖੇ 27 ਫਰਵਰੀ ਤੋਂ ਹੋਲੀ ਮੇਲਾ ਸ਼ੁਰੂ
-
ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ‘ਚ ਟੇਕਿਆ ਮੱਥਾ, ਅਨੇਕਾਂ ਲੰਗਰ ਲਗਾ ਕੇ ਸੰਗਤ ਦੀ ਸੇਵਾ ਜਾਰੀ
-
ਹੋਲੇ-ਮਹੱਲੇ ‘ਤੇ ਗੁਰੂਧਾਮਾਂ ’ਚ ਲੱਖਾਂ ਦੀ ਤਦਾਦ ’ਚ ਸੰਗਤ ਹੋਈ ਨਤਮਸਤਕ