Connect with us

ਪੰਜਾਬ ਨਿਊਜ਼

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਅੱਜ 1 ਅਗਸਤ ਤੋਂ ਸੈਲਾਨੀਆਂ ਲਈ ਜਾਵੇਗਾ ਖੋਲ੍ਹਿਆ

Published

on

Virasat-e-Khalsa, Dastan-e-Shahadat and Golden Temple Plaza will be opened for tourists from August 1 today.

ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਅਜਾਇਬ ਘਰ ਛਿਮਾਹੀ ਰੱਖ-ਰਖਾਅ ਲਈ 24 ਤੋਂ 31 ਜੁਲਾਈ ਤੱਕ ਲਈ ਸੈਲਾਨੀਆਂ ਲਈ ਬੰਦ ਕਰ ਦਿੱਤੇ ਗਏ ਹਨ। ਇਹ ਅਜਾਇਬ ਘਰ ਅੱਜ ਪਹਿਲੀ ਅਗਸਤ ਤੋਂ ਦਰਸ਼ਕਾਂ ਲਈ ਮੁੜ ਖੋਲ੍ਹ ਦਿੱਤੇ ਜਾਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਜਾਇਬ ਘਰ ਨੂੰ ਹਰ ਸਾਲ ਜਨਵਰੀ ਅਤੇ ਜੁਲਾਈ ਦੇ ਅਖੀਰਲੇ ਹਫ਼ਤੇ ਸੈਲਾਨੀਆਂ ਲਈ ਬੰਦ ਰੱਖਿਆ ਜਾਂਦਾ ਹੈ ਤਾਂ ਜੋ ਇਸ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਜਾ ਸਕੇ। ਹੁਣ ਲੋੜੀਂਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਅਜਾਇਬ ਘਰ ਸੈਲਾਨੀਆਂ ਲਈ ਦੁਬਾਰਾ ਖੋਲ੍ਹ ਦਿੱਤੇ ਗਏ ਹਨ।

Facebook Comments

Trending