ਇੰਡੀਆ ਨਿਊਜ਼

ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ

Published

on

ਰੇਲਵੇ ਵਿਭਾਗ ਡੇਰਾ ਬਿਆਸ ਤੋਂ ਸਹਾਰਨਪੁਰ ਅਤੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨਾਂ ਵਿਚਾਲੇ ਵਿਸ਼ੇਸ਼ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04039 ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਤੋਂ 29 ਜੂਨ ਨੂੰ ਸ਼ਾਮ 7:40 ਵਜੇ ਰਵਾਨਾ ਹੋ ਕੇ ਅਗਲੇ ਦਿਨ ਤੜਕੇ 4:05 ਵਜੇ ਬਿਆਸ ਪਹੁੰਚੇਗੀ।

ਗੱਡੀ ਨੰਬਰ 04040 ਡੇਰਾ ਬਿਆਸ ਸਟੇਸ਼ਨ ਤੋਂ 2 ਜੁਲਾਈ ਨੂੰ ਰਾਤ 9 ਵਜੇ ਚੱਲ ਕੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਪਹੁੰਚੇਗੀ। ਇਸ ਗੱਡੀ ਦਾ ਦੋਵੇਂ ਪਾਸਿਓਂ ਠਹਿਰਾਓ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ

। ਗੱਡੀ ਨੰਬਰ 04511 ਸਹਾਰਨਪੁਰ ਸਟੇਸ਼ਨ ਤੋਂ 30 ਜੂਨ ਨੂੰ ਰਾਤ 8:50 ਵਜੇ ਚੱਲ ਕੇ ਅਗਲੇ ਦਿਨ ਤਡ਼ਕੇ 2:15 ਵਜੇ ਬਿਆਸ ਸਟੇਸ਼ਨ ਪਹੁੰਚੇਗੀ। ਗੱਡੀ ਨੰਬਰ 04512 ਬਿਆਸ ਸਟੇਸ਼ਨ ਤੋਂ 2 ਜੁਲਾਈ ਨੂੰ ਸ਼ਾਮ 3 ਵਜੇ ਚੱਲ ਕੇ ਏਸੇ ਦਿਨ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ। ਇਸ ਰੇਲਗੱਡੀ ਦਾ ਦੋਵੇਂ ਪਾਸਿਓਂ ਠਹਿਰਾਓ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.