ਪੰਜਾਬੀ

ਆਰੇਂਜ ਕਲਰ ਦੀ ਡਰੈੱਸ ’ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਹੱਥ ’ਚ ਫੁੱਲਾਂ ਨਾਲ ਦੇ ਰਹੀ ਸਟਾਈਲਿਸ਼ ਪੋਜ਼

Published

on

ਹਿਨਾ ਖ਼ਾਨ ਟੀ.ਵੀ ਇੰਡਸਟਰੀ ਦੀ ਇੱਕ ਸਟਾਈਲਿਸ਼ ਅਦਾਕਾਰਾ ਹੈ ਜੋ ਆਪਣੇ ਨਵੇਂ ਅੰਦਾਜ਼ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਦਾ ਫ਼ੋਟੋਸ਼ੂਟ ਇਕ ਵਾਰ ਫਿਰ ਤੋਂ ਵਾਇਰਲ ਹੋ ਰਿਹਾ ਹੈ। ਹਿਨਾ ਦਾ ਇਹ ਅੰਦਾਜ਼ ਦੇਖ ਪ੍ਰਸ਼ੰਸਕ ਖੂਬ ਤਾਰੀਫ਼ ਕਰ ਰਹੇ ਹਨ।

ਸੋਸ਼ਲ ਮੀਡੀਆ ’ਤੇ ਹਿਨਾ ਕਦੇ ਗਲੈਮਰਸ ਅੰਦਾਜ਼ ’ਚ ਤਾਂ ਕਦੇ ਰਵਾਇਤੀ ਲੁੱਕ ’ਚ ਨਜ਼ਰ ਆਉਂਦੀ ਹੈ। ਇਹ ਫ਼ੋਟੋਸ਼ੂਟ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਆਰੇਂਜ ਕਲਰ ਦੀ ਕੱਟ ਆਊਟ ਡਰੈੱਸ ਪਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਹਿਨਾ ਖ਼ਾਨ ਆਪਣੇ ਹੱਥਾਂ ’ਚ ਫੁੱਲ ਲੈ ਕੇ ਪੋਜ਼ ਦੇ ਰਹੀ ਹੈ। ਅਦਾਕਾਰਾ ਬੈਕਲੈੱਸ ਡਰੈੱਸ ‘ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ।

ਅਦਾਕਾਰਾ ਦੀ ਗਲੈਮਲਸ ਲੁੱਕ ਨੂੰ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਹਿਨਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਆਪਣੀ ਵੈੱਬ ਸੀਰੀਜ਼ ‘ਸੈਵੇਨ ਵਨ’ ਕਾਰਨ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹੈ।

ਇਸ ਤੋਂ ਇਲਾਵਾ ਅਦਾਕਾਰਾ ਦੀ ਹਿੰਦੀ-ਅੰਗਰੇਜ਼ੀ ਫ਼ਿਲਮ ‘ਕੰਟਰੀ ਆਫ਼ ਦਾ ਬਲਾਇੰਡ’ ਨੂੰ ਲੈ ਕੇ ਵੀ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ।

 

 

Facebook Comments

Trending

Copyright © 2020 Ludhiana Live Media - All Rights Reserved.